ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/104

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਨੂੰ ਪਹਿਲਾਂ ਲੰਘ ਜਾਣ ਦੇ ਅਦਬ ਵਿੱਚ ਕੋਈ ਠਹਿਰ ਜਾਂਦੇ ਸਨ, ਕੋਈ ਟੁਰ ਪੈਂਦੇ ਸਨ।

ਅਦਾਲਤ ਦਾ ਕਮਰਾ ਬੜਾ ਵੱਡਾ ਤੇ ਲੰਮਾ ਸੀ, ਉਸ ਦੇ ਇਕ ਸਿਰੇ ਵਲ ਤਿੱਨ ਕਦਮਾਂ ਵਾਲੀਆਂ ਪਉੜੀਆਂ ਸਨ ਜਿਹੜੀਆਂ ਡੈਸ ਉੱਪਰ ਲੈ ਜਾਂਦੀਆਂ ਸਨ। ਇਸ ਉਚੇਰੇ ਕੀਤੇ ਡੈਸ ਉੱਪਰ ਮੇਜ਼ ਧਰਿਆ ਹੋਇਆ ਸੀ। ਮੇਜ਼ ਉੱਪਰ ਇਕ ਸਬਜ਼ ਢੰਗ ਦਾ ਮੇਜ਼ ਪੋਸ਼ ਵਿਛਿਆ ਹੋਇਆ ਸੀ, ਜਿਹਦਾ ਸੰਜਾਫ ਹੋਰ ਗੂਹੜੇ ਸਬਜ਼ ਰੰਗ ਦਾ ਲੱਗਿਆ ਚੰਗਾ ਲੱਗ ਰਹਿਆ ਸੀ। ਮੇਜ਼ ਦੇ ਨਾਲ ਤਿੰਨ ਬਾਹਾਂ ਵਾਲੀਆਂ ਅੋਕ ਦੀ ਲੱਕੜੀ ਦੀਆਂ ਕੁਰਸੀਆਂ ਡੱਠੀਆਂ ਸਨ, ਇਨ੍ਹਾਂ ਕੁਰਸੀਆਂ ਦੀਆਂ ਪਿੱਠਾਂ ਬੜੀਆਂ ਉੱਚੀਆਂ ਸਨ, ਤੇ ਚੰਗਾ ਉੱਕਰਿਆ ਹੋਇਆ ਕੰਮ ਉਨ੍ਹਾਂ ਪਰ ਕੀਤਾ ਹੋਇਆ ਸੀ। ਤੇ ਪਿੱਛੇ ਦੀਵਾਰ ਉੱਪਰ ਸ਼ਾਹਨਸ਼ਾਹ ਜ਼ਾਰ ਰੂਸ ਦੀ ਅੱਧੇ ਕੂ ਕਾਮਤ ਦੀ ਵੱਡੀ ਤਸਵੀਰ ਲਟਕ ਰਹੀ ਸੀ। ਇਸ ਤਸਵੀਰ ਦੇ ਰੰਗ ਬੜੇ ਭੜਕਦੇ ਰੰਗ ਸਨ, ਤੇ ਜ਼ਾਰ ਨੇ ਆਪਣੀ ਸ਼ਾਹੀ ਵਰਦੀ ਪਾਈ ਹੋਈ ਸੀ। ਜ਼ਾਰ ਦੀ ਛਬੀ ਇਉਂ ਸੀ, ਇਕ ਕਦਮ ਅੱਗੇ ਕੁਝ ਵਧਿਆ ਹੋਇਆ ਹੈ, ਤੇ ਹੱਥ ਆਪਣੀ ਤਲਵਾਰ ਤੇ ਰੱਖਿਆ ਤਿਆਰ ਬਰ ਤਿਆਰ ਖੜਾ ਹੈ। ਤੇ ਕਮਰੇ ਦੀ ਸੱਜੀ ਨੁੱਕਰ ਵਿੱਚ ਈਸਾ ਮਸੀਹ ਦੀ ਤਸਵੀਰ ਸੀ। ਆਪਣਾ ਕੰਡਿਆਂ ਦਾ ਤਾਜ ਪਾਈ ਖੜਾ ਹੈ, ਤੇ ਉਸੇ ਪਾਸੇ ਸਰਕਾਰੀ ਵਕੀਲ ਦਾ ਡੈਸਕ ਟਿਕਾਇਆ ਹੋਇਆ ਸੀ। ਖੱਬੇ ਪਾਸੇ ਸਾਹਮਣੇ ਸਕੱਤਰ ਦਾ ਮੇਜ਼ ਸੀ, ਤੇ ਉਸ ਥਾਂ ਕੁਝ ਹੋਰ ਪਰੇ, ਪਬਲਿਕ ਵਾਲੇ ਪਾਸੇ ਇਕ ਅੋਕ ਦੀ ਲੱਕੜੀ ਦਾ ਜੰਗਲਾ ਸੀ। ਤੇ ਓਸ ਦੇ ਪਰੇ ਪਿੱਛੇ ਮੁਲਜ਼ਮਾਂ ਤੇ ਕੈਦੀਆਂ ਦੇ ਬਹਿਣ ਦਾ ਬੈਂਚ ਸੀ, ਜਿਹੜਾ

੭੦