ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੁਜਰਿਮ ਸਾਈਮਨ ਕਾਰਤਿਨਕਿਨ ਦਾ ਜਦ ਪਹਿਲੇ ਬਿਆਨ ਹੋਇਆ ਸੀ ਤਦ ਉਸ ਇਕਬਾਲ ਕਰ ਲਇਆ ਸੀ ਕਿ ਮਸਲੋਵਾ ਦੇ ਚੁੱਕਣ ਚਕਾਣ ਉੱਪਰ ਜਦ ਓਹ ਚਾਬੀ ਲੈ ਕੇ ਹੋਟਲ ਵਿੱਚ ਆਈ ਸੀ, ਇਸ ਰੁਪਏ ਜਰੂਰ ਚੁਰਾਏ ਸਨ ਤੇ ਅੱਧੋ ਅੱਧ ਮਸਲੋਵਾ ਤੇ ਇਹਨੇ ਆਪੇ ਵਿੱਚ ਵੰਡ ਲਏ ਸਨ । ਨਾਲੇ ਓਸ ਇਸ ਗੱਲ ਦਾ ਵੀ ਇਕਬਾਲ ਕੀਤਾ ਸੀ ਕਿ ਉਸਨੇ ਮਸਲੋਵਾ ਨੂੰ ਉਹ ਪੁੜੀ ਲਿਆ ਦਿੱਤੀ ਸੀ ਜਿਸ ਦੇ ਪੀਣ ਨਾਲ ਸਮੈਲਕੋਵ ਸੈਂ ਜਾਏ । ਪਰ ਜਦ ਦੂਜੀ ਵੇਰ ਓਹਦੇ ਬਿਆਨ ਹੋਏ ਤਦ ਇਨ੍ਹਾਂ ਗੱਲਾਂ ਥੀਂ ਉਹ ਮੁਕੱਰ ਗਇਆ ਕਿ ਨ ਰੁਪਏ ਓਸ ਚੁਰਏ, ਨ ਮਸਲੋਵਾ ਨੂੰ ਪੁੜੀ ਉਸ ਲਿਆ ਦਿਤੀ, ਤੇ ਸਾਰਾ ਇਲਜ਼ਾਮ ਉਸ ਮਸਲੋਵਾ ਦੇ ਮਥੇ ਹੀ ਮੜ੍ਹ ਦਿਤਾ | ਬੈਂਕ ਵਿਚ ਰੁਪਏ ਜਮ੍ਹਾਂ ਕਰਨ ਬਾਬਤ ਉਸ ਓਹੋ ਬਿਆਨ ਦਿਤਾ ਜੋ ਬੋਚਕੋਵਾ ਨੇ ਦਿਤਾ ਸੀ, ਕਿ ਇਹ ਰੁਪਏ, ਉਨ੍ਹਾਂ ਦੋਹਾਂ ਦੀ ਕਮਾਈ, ਤੇ ਹੋਟਲ ਵਿਚ ਆਏ ਗਏ ਮਹਿਮਾਨਾਂ ਦੀਆਂ ਉਨ੍ਹਾਂ ਨੂੰ ਦਿਤੀਆਂ ਬਖਸ਼ੀਸ਼ਾਂ, ਕੁਲ ੧੮ ਸਾਲ ਦੀ ਜਰਾ ਜਰਾ ਜਮ੍ਹਾਂ ਕੀਤੀ ਕਮਾਈ ਦੇ ਸਨ । ਤੇ ਉਨ੍ਹਾਂ ਦੋਹਾਂ ਇਕੱਠਿਆਂ ਨੇ ਜਮ੍ਹਾਂ ਕਰਾਏ ਸਨ।

"ਵਾਕਿਆਤ ਦੇ ਹੋਰ ਵਧੇਰੀ ਢੂੰਡ ਲਈ ਜਰੂਰੀ ਹੋਇਆ੧੦੧