ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੌਜੀ ਕੰਮ ਥੀਂ ਵੀ ਜ਼ਿਆਦਾ ਰਸਾਤਲ ਨੂੰ ਡੇਗਦਾ ਹੈ, ਕਿਉਂਕਿ ਜੇ ਫੌਜੀਆਂ ਸਵਾ ਹੋਰ ਕੋਈ ਆਦਮੀ ਇਸ ਤਰਾਂ ਦਾ ਪਾਪੀ ਜੀਵਨ ਬਤੀਤ ਕਰੇ ਤਦ ਓਹ ਆਪਣੇ ਦਿਲ ਦੀਆਂ ਤੈਹਾਂ ਵਿਚ ਆਪਣੇ ਆਪ ਸ਼ਰਮਿੰਦਗੀ ਨਾਲ ਪਇਆ ਮਰੇ । ਪਰ ਫੌਜੀ ਅਫ਼ਸਰ ਇਹੋ ਜੇਹੇ ਭੈੜੇ ਜੀਵਨ ਦਾ ਉਲਟਾ ਮਾਣ ਕਰਦਾ ਹੈ, ਖਾਸ ਕਰ ਉਸ ਵੇਲੇ ਜਦ ਕੋਈ ਜੰਗ ਅਰੰਭਿਆ ਹੋਵੇ, ਤੇ ਨਿਖਲੀਊਧਵ ਬੱਸ ਉਸ ਸਮੇਂ ਫੌਜ ਵਿੱਚ ਗਇਆ ਸੀ ਜਦ ਥੋੜੇ ਚਿਰ ਪਹਿਲੇ ਹੀ ਰੂਸ ਨੇ ਤੁਰਕਾਂ ਨਾਲ ਜੰਗ ਛੇੜ ਦਿੱਤਾ ਹੋਇਆ ਸੀ ।

"ਅਸੀਂ ਜੰਗ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਹਾਂ ਤੇ ਇਸ ਕਰਕੇ ਇਕ ਬੇਫ਼ਿਕਰਾ ਧੂਤਿਆਂ ਦਾ ਜੀਵਨ ਸਾਡੇ ਲਈ ਰਵਾ ਹੈ, ਨ ਸਿਰਫ਼ ਰਵਾ ਹੈ ਬਲਕਿ ਸਾਡੇ ਮਨ ਪਰਚਾਵੇ ਲਈ ਜ਼ਰੂਰੀ ਹੈ———ਤੇ ਤਾਂ ਹੀ ਅਸੀਂ ਇੰਝ ਰਹਿੰਦੇ ਹਾਂ ।"

ਉਮਰ ਦੇ ਇਸ ਹਿੱਸੇ ਵਿੱਚ ਨਿਖਲੀਊਧਵ ਦੇ ਖਿਆਲ ਇਹੋ ਜੇਹੇ ਸਨ ਤੇ ਉਹ ਹਮੇਸ਼ਾ ਹੁਣ ਇਸ ਗੱਲ ਨੂੰ ਬੜਾ ਚੰਗਾ ਸਮਝਦਾ ਸੀ ਕਿ ਆਖ਼ਰ ਓਹ ਉਨ੍ਹਾਂ ਪੁਰਾਣੀਆਂ ਧਾਰਮਕ ਤੇ ਇਖ਼ਲਾਕੀ ਰੋਕਾਂ ਰੁਕਾਵਟਾਂ ਥੀਂ ਸਦਾ ਲਈ ਆਜ਼ਾਦ ਪਾ ਚੁਕਾ ਹੈ ਤੇ ਹੁਣ ਜਿਸ ਹਾਲਤ ਵਿੱਚ ਉਹ ਰਹਿੰਦਾ ਤੇ ਜੀਂਦਾ ਸੀ, ਉਹ ਖ਼ੁਦਗਰਜ਼ੀ ਦੇ ਪਾਗਲਪਨ ਦੇ ਇਕ ਅਸਾਧਯ ਰੋਗ ਦੀ ਅਵਸਥਾ ਸੀ ।੧੪੭