ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਬੂ ਨਹੀਂ। ਉਹ ਆਪ ਮੁਹਾਰੀ ਕੁਦਰਤੀ ਨੀਯਮਾਂ ਅਨੁਸਾਰ ਆਉਂਦੀ ਹੈ ਜਿਸ ਤਰ੍ਹਾਂ ਧੁਪ ਅਤੇ ਮੀਂਹ। ਪਰ ਸਾਨੂੰ ਆਪਣਾ ਮੂੰਹ ਸੂਰਜਮੁਖੀ ਸਮਾਨ ਉਸ ਵਲ ਮੋੜੀ ਰਖਣਾ ਚਾਹੀਦਾ ਹੈ। ਉਹ ਕਦੀ ਨ ਕਦੀ ਆਵੇ ਹੀ ਗਾ।

ਉਹ ਰਮਜ਼ਾਂ ਪਾਣ ਵਾਲਾ ਸਾਡੇ ਅੰਤਰਾਤਮਾ ਵਸਦਾ ਹੈ। ਉਹ ਜੋਤੀਮਯ ਹੈ ਤੇ ਰਸ ਦਾਤਾ ਹੈ। ਉਸਦਾ ਸੰਕੇਤ ਪੂਰਨ ਸਿੰਘ "He" ਯਾ ਉਹ ਨਾਲ ਕਰਦਾ ਹੈ। ਉਹ ਕੌਣ ਹੈ? ਇਸਦਾ ਉਤਰ ਕੇਵਲ ਉਹਨੂੰ ਪਤਾ ਹੈ ਜਿਸਦੀ ਉਸਦੇ ਨਾਲ ਜਾਣ ਪਛਾਣ ਹੋਵੇ।

ਪੂਰਨ ਸਿੰਘ ਲਈ ਉਹ ਸਬ ਕੁਝ ਹੈ। ਮਜ੍ਹਬ, ਕੋਮਲ ਉਨਰ ਤੇ ਸਾਹਿਤਯ ਦੀ ਕਸਵਟੀ ਇਹ ਹੈ ਕਿ ਸਾਨੂੰ ਉਸਦੀ ਯਾਦ ਕਰਾਵੇ:

"Ever since I have seen Him, the remem-brance of the scent of His presence has been my religion; whatsoever recalls it to my mind is precious; it surpasses all that I have ever valued."

"Spirit of Oriental Poetry."

ਪੂਰਨ ਸਿੰਘ ਇਸੀ ਕਿਤਾਬ ਵਿਚ ਇਕ ਥਾਂ ਲਿਖਦੇ ਹਨ:

"ਭਗਤ ਦੀ ਅੱਖ 'ਇਸ਼ਕ ਰੱਤੀ' ਹੁੰਦੀ ਹੈ ਤੇ ਇਸ 'ਇਸ਼ਕ ਰੱਤੀ' ਅਖ ਨਾਲ ਉਹ ਹਰ ਸ਼ੈ ਨੂੰ ਸਦਾ ਤਾਜ਼ਾ ਤੇ