ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/227

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਣੀਆਂ ਰੂਹ ਦੀਆਂ ਡੂੰਘਾਈਆਂ ਵਿੱਚ ਅਤੀ ਸ਼ਰਮਸਾਰ ਸੀ ਤੇ ਜਦ ਕਦੀ ਕਾਤੂਸ਼ਾ ਦਾ ਖਿਆਲ ਕਰਦਾ ਸੀ ਉਹਦਾ ਰੂਹ ਦੁਖੀ ਹੋ ਜਾਂਦਾ ਸੀ, ਉਸ ਨੇ ਉਹਨੂੰ ਟੋਲਣ ਦੀ ਜੈਸੀ ਚਾਹੀਏ ਸੀ ਕੋਸ਼ਿਸ਼ ਨ ਕੀਤੀ, ਤੇ ਇਸ ਸਾਰੀ ਗੱਲ ਦਾ ਧਿਆਨ ਕਰਨਾ ਹੀ ਛੱਡ ਦਿੱਤਾ ।

ਤੇ ਅਜ ਇਸ ਕਚਹਿਰੀ ਵਿੱਚ ਬੈਠੇ ਓਸ ਅਣੋਖੀ ਜੇਹੀ ਹੋਣੀ ਦਾ ਮੁੜ ਸਾਰਾ ਚੇਤਾ ਆਇਆ, ਤੇ ਉਹੋ ਹੋਣੀ ਉਹਦੇ ਦਰਵਾਜ਼ੇ ਉੱਪਰ ਜੋਰ ਨਾਲ ਖੱਟ ਖਟਾ ਰਹੀ ਸੀ ਕਿ ਓਹ ਮੰਨੇ ਤੇ ਜਰੂਰ ਮੰਨੇ ਕਿ ਓਹਦੀ ਇਹ ਕਾਇਰਤਾ ਹੈ, ਨਿਰਦਯਤਾ ਹੈ, ਬੇਰਹਿਮੀ ਹੈ ਜਿਸ ਕਰਕੇ ਇੰਨਾਂ ਘੋਰ ਪਾਪ ਆਪਣੀ ਜ਼ਮੀਰ ਦੇ ਬਰਖਲਾਫ ਕਰਕੇ ਓਹ ਪਿਛਲੇ ਦਸ ਸਾਲ ਜੀਵਨ ਨਾਲ ਰਾਜੀ ਹੋਇਆ ਜੀਂਦਾ ਸੀ । ਪਰ ਉਹ ਇਸ ਗੱਲ ਦੇ ਮੰਨਣ ਥੀਂ ਹਾਲੇ ਬੜਾ ਹੀ ਪਰੇ ਖਲੋਤਾ ਸੀ ਓਹਦਾ ਡਰ ਹਾਲੇ ਤਾਂ ਨਿਰਾ ਪੁਰਾ ਇੰਨਾ ਹੀ ਸੀ ਕਿ ਹਾਏ ! ਮਤੇ ਇਸ ਮੁਕੱਦਮੇਂ ਵਿੱਚ ਸਾਰਾ ਭੇਤ ਖੁੱਲ੍ਹ ਨ ਜਾਏ, ਤੇ ਓਹ ਯਾ ਓਹਦਾ ਵਕੀਲ ਸਾਰੇ ਵਾਕਿਆਤ ਖੋਲ੍ਹ ਨ ਦੇਣ ਤੇ ਓਹਨੂੰ ਸਬ ਕਿਸੀ ਦੇ ਸਾਹਮਣੇ ਸਾਰੀ ਸ਼ਰਮਿੰਦਗੀ ਉਠਾਣੀ ਹੀ ਨ ਪੈ ਜਾਵੇ ।੧੯੩