ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/228

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੯

ਨਿਖਲੀਊਧਵ ਮਨ ਦੀ ਐਸੀ ਗੜ ਬੜ ਅਵਸਥਾ ਵਿੱਚ ਅਦਾਲਤ ਦੇ ਕਮਰਿਓਂ ਉੱਠ ਕੇ ਜੂਰੀ ਦੇ ਬਹਸ ਕਰਨ ਵਾਲੇ ਕਮਰੇ ਵਿੱਚ ਗਇਆ ਸੀ। ਓਹ ਬਾਰੀ ਲਾਗੇ ਬਹ ਕੇ ਜੋ ਜੋ ਗੱਪਾਂ ਚਲ ਰਹੀਆ ਸਨ ਸੁਣੀ ਜਾਂਦਾ ਸੀ ਤੇ ਆਪਣੀ ਸਿਗਰਟ ਪੀਵੀ ਜਾਂਦਾ ਸੀ ।

ਉਹ ਖੁਸ਼ ਰਹਿਣਾ ਸੌਦਾਗਰ ਆਪਣੇ ਸਾਰੇ ਦਿਲ ਨਾਲ ਸਮੈਲਕੋਵ ਨਾਲ ਤੇ ਉਹਦੇ ਭੋਗ ਵਿਲਾਸ ਤੇ ਐਸ਼ ਕਰਨ ਦੇ ਤ੍ਰੀਕਿਆਂ ਨਾਲ ਪੂਰੀ ਹਮਦਰਦੀ ਪ੍ਰਗਟ ਕਰ ਰਹਿਆ ਸੀ ।

"ਵਾਹ ! ਵਾਹ ! ਓਏ ਬੁਢਿਆ ! ਇਹ ਮੇਰੇ ਦਿਲ ਦੀ ਗੱਲ ਈ ! ਠੀਕ ਸਾਈਬੇਰੀਆ ਦੇ ਰਹਿਣ ਵਾਲੇ ਲੋਕਾਂ ਵਾਂਗ ! ਉਹ ਆਪਣੇ ਮਨ ਦੀ ਮੌਜ ਪਿੱਛੇ ਮਾਲ ਧਨ ਸਭ ਕੁਝ ਕੁਰਬਾਨ ਕਰਦਾ ਸੀ, ਉਹਨੂੰ ਕਾਹਦਾ ਡਰ ! ਐਸ਼ ਕਰਨ ਵਾਲਾ ਸ਼ੇਰ ! ਬਸ ਇਸ ਕਿਸਮ ਦਾ ਗੁਲਛੱਰੂ ਬੰਦਾ ਮੇਰੇ ਦਿਲ ਦਾ ਬੰਦਾ ਹੈ ।"

ਫੋਰਮੈਨ ਆਪਣਾ ਨਿਹਚਾ ਇਸ ਤਰਾਂ ਦਸ ਰਹਿਆ ਸੀ ਕਿ ਇਸ ਮੁਕੱਦਮੇਂ ਵਿੱਚ ਡਾਕਟਰੀ ਨਿਪੁਣਾਂ ਦੇ ਬਿਆਨ ਦਾ ਬੜਾ ਵਜ਼ਨ ਹੋਵੇਗਾ, ਪੀਟਰ ਜਿਰਾਸੀਮੋਵਿਚ ਯਹੂਦੀ ਕਲਰਕ ਨਾਲ ਕਿਸੀ ਗਲ ਬਾਬਤ ਮਖੌਲ ਕਰ ਰਹਿਆ ਸੀ ਤੇ ਉਹ ਦੋਵੇਂ ਖਿੜ ਖਿੜ ਹਸ ਪਏ ਸਨ ।