ਮੋੜੀਆਂ ਤੇ ਇਕ ਘਿਰੀ ਹਿਰਨੀ ਵਾਂਗ ਉਸਨੇ ਕਮਰੇ ਦੇ ਚਾਰ ਚੁਫੇਰੇ ਤੱਕਿਆ, ਤੇ ਫਿਰ ਆਪਣਾ ਸਿਰ ਸੁੱਟ ਦਿੱਤਾ, ਰੋਣ ਲੱਗ ਗਈ ਤੇ ਉੱਚੀਆਂ ਉੱਚੀਆਂ ਭੁੱਬਾਂ ਨਿਕਲ ਗਈਆਂ ।
"ਹਾਂ ਭਾਈ ਮਾਜਰਾ ਕੀ ਹੈ ?" ਸੌਦਾਗਰ ਨੇ ਨਿਖਲੀਊਧਵ ਨੂੰ ਪੁੱਛਿਆ ਜਦ ਉਸ ਦੇ ਮੂੰਹੋਂ ਆਪ ਮੁਹਾਰਾ ਇਕ ਹੌਕਾ ਜੇਹਾ ਨਿਕਲਿਆ । ਇਹ ਓਹਦਾ ਇਕ ਜੋਰ ਨਾਲ ਦਿਲੋਂ ਉੱਠਦੀ ਭੁੱਖ ਨੂੰ ਉੱਕਾ ਰੋਕ ਲੈਣ ਦਾ ਨਤੀਜਾ ਸੀ।
ਨਿਖਲੀਊਧਵ ਨੂੰ ਆਪਣੇ ਓਸ ਵੇਲੇ ਦੀ ਹਾਲਤ ਕੁਝ ਬਾਹਲੀ ਸਮਝ ਨਹੀਂ ਸੀ ਆ ਰਹੀ । ਇਹ ਹੌਕੇ ਜੋ ਓਹਦੇ ਨਿਕਲ ਰਹੇ ਸਨ ਤੇ ਅੱਖਾਂ ਵਿੱਚ ਅੱਥਰੂ ਆ ਰਹੇ ਸਨ ਇਹ ਓਹਦੀ ਨਸਾਂ ਦੀ ਆਮ ਕਮਜੋਰੀ ਕਰਕੇ ਉਸ ਸਮਝੇ । ਓਸ ਨੇ ਆਪਣਾ ਪਿਨਸਨੇਜ਼ ਮੁੜ ਪਾ ਲਇਆ, ਤਾ ਕਿ ਆਏ ਅੱਥਰੂਆਂ ਨੂੰ ਛੁਪਾ ਸਕੇ ਤੇ ਆਪਣਾ ਰੋਮਾਲ ਕੱਢ ਕੇ ਓਸ ਵਿੱਚ ਨੱਕ ਸੁਣਕਣ ਲੱਗ ਗਇਆ ।
ਓਸ ਬੇਹੁਰਮਤੀ ਦੇ ਡਰ ਨੇ, ਜੋ ਇਹਦੀ ਕਰਤੂਤ ਇਨ੍ਹਾਂ ਅਦਾਲਤ ਵਿੱਚ ਬੈਠੇ ਲੋਕਾਂ ਨੂੰ ਪਤਾ ਲੱਗ ਜਾਣ ਕਰਕੇ ਓਹਦੀ ਹੋਵੇਗੀ, ਓਹਦੇ ਰੂਹ ਦੇ ਅੰਦਰਲੇ ਹਿਲਾ ਨੂੰ ਨਪਿੱਤ ਦਿੱਤਾ ਸੀ । ਇਹ ਡਰ, ਇਸ ਪਹਿਲੇ ਸਮੇਂ ਵਿਚ, ਹੋਰ ਸਭ ਗੱਲਾਂ ਥੀਂ ਜਿਆਦਾ ਪ੍ਰਬੱਲ ਸੀ ।
੨੨੨