ਇਹ ਸਫ਼ਾ ਪ੍ਰਮਾਣਿਤ ਹੈ
ਦੇ ਆਏ ਹੋ?" ਕੋਲੋਸੋਵ ਨੇ ਪੁੱਛਿਆ, ਤੇ ਤਨਜ਼ਨ ਉਸ ਫਿਕਰਾ ਇਕ ਅਖਬਾਰ ਵਿੱਚੋਂ ਕਹਿ ਸੁਣਾਇਆ, ਜਿਹੜੀ ਅਖਬਾਰ ਸੋਸੈਟੀ ਦੀ ਤ੍ਰੱਕੀ ਦੇ ਬਰਖਲਾਫ ਸੀ ਤੇ ਜੂਰੀ ਦੇ ਰਾਹੀਂ ਮੁਕੱਦਮਿਆਂ ਦੇ ਫੈਸਲੇ ਹੋਣ ਦੇ ਅਸੂਲ ਉੱਪਰ ਕਈ ਹੱਲੇ ਕਰ ਚੁਕੀ ਸੀ- "ਦੋਸ਼ੀਆਂ ਨੂੰ ਬਰੀ, ਨਿਰਦੋਸ਼ਾਂ ਨੂੰ ਫਾਂਸੀ ਹੈ?"
"ਸੋਸੈਟੀ ਦੀ ਜੜੀਂ ਤੇਲ," ਕਹਿ ਕਹਿ ਕੇ ਕੋਰਚਾਗਿਨ ਹਸ ਹਸ ਕੇ ਦੁਹਰਾਈ ਗਇਆ। ਓਹਨੂੰ ਆਪਣੇ ਚੁਣੇ ਦੋਸਤ ਤੇ ਸਾਥੀ ਦੀ ਲਿਆਕਤ ਉੱਪਰ ਪੂਰਾ ਪੂਰਾ ਭਰੋਸਾ ਸੀ।
ਨਿਖਲੀਊਧਵ ਨੂੰ ਭਾਵੇਂ ਇਹ ਕੁਛ ਗੁਸਤਾਖੀ ਜੇਹੀ ਹੀ ਦਿੱਸੀ, ਉਸ ਕੋਲੋਸੇਵ ਦੀ ਤੋਰੀ ਗੱਲ ਦਾ ਕੋਈ ਉੱਤਰ ਨ ਦਿੱਤਾ, ਤੇ ਗਰਮ ਸੂਪ ਨੂੰ ਪੀਣ ਲੱਗ ਪਇਆ, ਤੇ ਮੁੜ ਖਾਣੇ ਵਲ ਧਿਆਨ ਕਰ ਦਿੱਤਾ।
"ਕਿਰਪਾ ਕਰਕੇ ਵਿਚਾਰੇ ਨੂੰ ਰੋਟੀ ਤਾਂ ਚੰਗੀ ਤਰਾਂ ਖਾਣ ਦਿਓ" ਮਿੱਸੀ ਬੋਲੀ ਤੇ ਮੁਸਕਰਾਈ। ਉਸ ਨੇ "ਵਿਚਾਰੇ" ਸ਼ਬਦ ਨੂੰ ਇਸ ਲਹਜ਼ੇ ਨਾਲ ਕਹਿਆ ਜਿਵੇਂ ਓਹ ਸੁਣਨ ਵਾਲਿਆਂ ਨੂੰ ਆਪਣੇ ਤੇ ਨਿਖਲੀਊਧਵ ਵਿੱਚ ਬੇਤਕੱਲਫੀ ਦਾ ਚੇਤਾ ਕਰਾ ਰਹੀ ਸੀ।
ਕੋਲੋਸੋਵ ਬੜੀ ਹੀ ਉੱਚੀ ਸੁਰ ਵਿੱਚ ਤੇ ਉਸੀ
੨੬੮