ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/331

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਰਚਾਗਿਨਾਂ ਤੇ ਮੇਰੀ ਵੈਸੀਲਿਵਨਾ ਆਦਿ ਥੀਂ ਇਨ੍ਹਾਂ ਮੋਇਆਂ ਰਈਸੀ ਟੱਬਰਾਂ ਦੇ ਰਈਸੀ ਨਸਲੀ ਅਮੀਰੀ ਖਿਆਲਾਂ ਥੀਂ ਆਜ਼ਾਦੀ, ਤੇ ਇਨ੍ਹਾਂ ਸਭ ਕੁਫਰਾਂ ਕੂੜਾਂ ਥੀਂ ਆਜ਼ਾਦੀ ਲੈਕੇ ਛੋੜਨੀ ਹੈ, ਆਹ ! ਸੁਖ ਦਾ ਸਾਹ ਭਰਨਾ, ਬਾਹਰ ਮੁਲਕਾਂ ਵਿੱਚ ਜਾਣਾ । ਫਿਰਨਾ ਸੋਹਣੇ ਨਜ਼ਾਰੇ ਤੱਕਣੇ ਮੁੜ ਤਸਵੀਰਾਂ ਉੱਪਰ ਕੰਮ ਕਰਨਾ," ਇੱਥੇ ਉਹਨੂੰ ਚਿਤਰਕਾਰੀ ਕਰਨ ਦੀ ਆਪਣੇ ਵਿੱਚ ਲਿਆਕਤ ਨ ਹੋਣ ਦਾ ਮੁੜ ਚੇਤਾ ਆਇਆ, "ਚੰਗਾ ਜੇ ਚਿਤਰਕਾਰੀ ਨਹੀਂ ਤਾਂ ਨਾ ਸਹੀ, ਪਰ ਸਾਹ ਤਾਂ ਖੁੱਲ੍ਹਾ ਲਵਾਂਗੇ, ਪਹਿਲਾਂ ਕੁਸਤੁਨਤੁਨੀਆ ਜਾਣਾ, ਫਿਰ ਰੋਮ ਵੇਖਣਾ ਪਰ ਪਹਿਲਾਂ ਇਸ ਜੂਰੀ ਵਾਲੇ ਕੰਮ ਨੂੰ ਮੁਕਾਉਣਾ, ਵਕੀਲ ਨੂੰ ਟੋਲਣਾ ।"

ਤੇ ਇੱਥੇ ਅਚਨਚੇਤ ਉਹਦੀ ਅੱਖ ਅੱਗੇ ਇੱਕ ਬੜੀ ਹੀ ਸਾਫ ਤੇ ਸਪਸ਼ਟ ਦਿੱਸਦੀ ਸ਼ਕਲ ਸਾਹਮਣੇ ਆਕੇ ਖੜੀ ਹੋ ਗਈ। ਇਹ ਸ਼ਕਲ ਉਸ ਕਾਲੀਆਂ ਅੱਖਾਂ ਵਾਲੀ, ਜਿਨ੍ਹਾਂ ਵਿੱਚ ਸੋਹਣਾ ਮੰਦ ਮੰਦ ਭੈਂਗ ਵੱਜ ਰਹਿਆ ਸੀ, ਉਸੇ ਕੈਦੀ ਕੁੜੀ ਦੀ ਸੀ । ਤੇ ਉਸੀ ਤਰਾਂ ਭੁਬਾਂ ਮਾਰਦੀ ਰੋਂਦੀ ਦਿੱਸੀ, ਜਿਸ ਤਰਾਂ ਓਹ ਅੱਜ ਅਦਾਲਤ ਵਿੱਚ ਤਦ ਰੋਈ ਸੀ ਜਦ ਦੋਸੀਆਂ ਦੇ ਆਖਰੀ ਬਿਆਨ ਹੋ ਚੁਕੇ ਸਨ । ਓਸ ਛੇਤੀ ਦੇਕੇ ਆਪਣੀ ਸਿਗਰਟ ਬੁਝਾ ਦਿੱਤੀ ਤੇ ਰਾਖੀ ਪਾਣ ਵਾਲੀ ਰਕੇਬੀ ਵਿੱਚ ਓਹਦਾ ਜਲਦਾ ਸਿਰਾ ਦਬਾ ਦਿੱਤਾ ਤੇ ਇਕ ਹੋਰ ਕੱਢਕੇ ਜਲਾ ਲਈ ਤੇ ਆਪਣੇ ਕਮਰੇ ਵਿੱਚ ਉੱਤੇ ਤਲੇ ਟਹਲਣ ਲੱਗ ਪਇਆ । ਤੇ ਉਹਦੇ ਮਨ ਦੇ ਸਾਹਮਣੇ ਸਾਰੇ ਨਜ਼ਾਰੇ ਜਿਹੜੇ ਉਹਦੇ ਤੇ ਉਸ ਲੜਕੀ ਵਿੱਚ ਹੋਏ ਕੰਮਾਂ ਗੱਲਾਂ ਦੇ ਸਨ, ਇਕ ਪਿਛੇ ਦੂਜਾ,

੨੯੭