ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/342

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੨੯.

ਸ਼ਾਮ ਵੇਲੇ ਮਸਲੋਵਾ ਥੱਕੀ ਤੁੱਟੀ, ਪੈਰ ਚਿਹੇ ਹੋਏ, ਪੈਰੀ ਚਲਨ ਦੀ ਆਦਤ ਨਾਂਹ ਹੋਣ ਤੇ ਉਸ ਦਿਨ ਪਥਰੀਲੀ ਸੜਕ ਉੱਪਰ ਦਸ ਮੀਲ ਦੇ ਕਰੀਬ ਵਿਚਾਰੀ ਸਫ਼ਰ ਪੈਰੀਂ ਤੁਰਕੇ ਕੀਤਾ ਸੀ, ਜੇਲ ਦੀ ਕੋਠਰੀ ਵਾਪਸ ਪਹੁੰਚੀ । ਉਹਨੂੰ ਇੰਨੀ ਸਖਤ ਸਜ਼ਾ ਦੇ ਹੁਕਮ ਨੇ, ਜਿਹਦਾ ਕੋਈ ਖਾਬ ਖਿਆਲ ਹੀ ਨਹੀਂ ਸੀ, ਮਾਰ ਹੀ ਦਿੱਤਾ ਸੀ ਤੇ ਨਾਲੇ ਸਾਰੀ ਦਿਹਾੜੀ ਦੀ ਭੁੱਖੀ ਭਾਣੀ । ਮੁਕੱਦਮੇਂ ਦੇ ਵਿਚਕਾਰ ਆਈ ਛੁੱਟੀ ਦੇ ਵਕਤ ਵਿੱਚ ਜਦ ਸਿਪਾਹੀ ਰੋਟੀ ਤੇ ਨਾਲ ਪੂਰੇ ਉਬਲੇ ਅੰਡੇ ਉਹਦੇ ਸਾਹਮਣੇ ਖਾ ਰਹੇ ਸਨ ਤਦ ਉਹਦੇ ਮੂੰਹ ਵਿੱਚ ਵੀ ਪਾਣੀ ਆ ਗਇਆ ਸੀ, ਤਦ ਉਸ ਜਾਣ ਲਇਆ ਸੀ ਕਿ ਓਹਨੂੰ ਆਪ ਨੂੰ ਵੀ ਭੁੱਖ ਲੱਗੀ ਹੋਈ ਹੈ । ਪਰ ਆਪਣੀ ਸ਼ਾਨ ਦੇ ਹੇਠ ਸਮਝ ਕੇ ਉਨ੍ਹਾਂ ਪਾਸੋਂ ਕੁਛ ਨਾ ਮੰਗਿਆ । ਉਸ ਥਾਂ ਤਿੰਨ ਘੰਟੇ ਪਿੱਛੇ ਉਹਦੀ ਖਾਣ ਦੀ ਰੁਚੀ ਬੰਦ ਹੋ ਚੁੱਕੀ ਸੀ। ਸਿਰਫ ਓਹ ਕੁਛ ਕਮਜੋਰ ਜੇਹੀ ਹੋ ਗਈ ਸੀ। ਉਸ ਵੇਲੇ ਓਹਨੂੰ ਓਹ ਕਦੀ ਨ ਖਿਆਲਿਆ ਹੁਕਮ ਸੁਣਾਇਆ ਗਇਆ ਸੀ———ਪਹਿਲਾਂ ਤਾਂ ਓਸ ਜਾਤਾ ਕਿ ਓਹਨੂੰ ਹੁਕਮ ਠੀਕ ਸਮਝ ਨਹੀਂ ਸੀ ਆਇਆ, ਕਿਉਂਕਿ ਉਹਦੇ ਖਾਬ ਖਿਆਲ ਵਿੱਚ ਵੀ ਨਹੀਂ ਸੀ ਆ ਸੱਕਦਾ ਕਿ ਓਹ ਇਉਂ ਸਾਈਬੇਰੀਆ ਜਲਾਵਤਨ ਕਰ ਦਿੱਤੀ ਇਕ ਦੋਸੀ ਹੈ । ਤੇ ਆਪਣੀ ਨਵੀਂ ਸੁਣੀ ਗੱਲ ਦਾ ਉਸਨੂੰ ਕੋਈ ਯਕੀਨ ਨਹੀਂ ਸੀ ਬਝਦਾ———ਪਰ ਉਨ੍ਹਾਂ ਚੁਪ ਚਾਪ, ਸਵਾਧੀਨ ਜੇਹੇ