ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/370

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਓਹਨੂੰ ਵੇਖਣ ਆਉਂਦੇ ਸਨ, ਜਿਵੇਂ ਬਿਨ ਮਤਲਬ ਓਹਥੋਂ ਨਿਰੇ ਲੰਘ ਹੀ ਰਹੇ ਸਨ। ਇਕ ਸਿਪਾਹੀ ਨੇ ਕਹਿਆ ਵੀ ਸੀ, "ਇਹ ਸਾਰੇ ਬਸ ਤੈਨੂੰ ਵੇਖਣ ਆਉਂਦੇ ਹਨ, "ਓਹ ਫਲਾਣਾ ਕਾਗਤ ਕਿੱਥੇ ਹੈ ਕਹਿੰਦੇ ਹਨ? ਯਾ ਹੋਰ ਕੁਝ! ਪਰ ਮੈਂ ਵੇਖਦੀ ਸਾਂ ਕਿ ਉਹ ਕਾਗਤ ਵਾਗਤ ਨਹੀਂ ਸਨ ਲੈਣ ਯਾ ਵੇਖਣ ਆਉਂਦੇ ਓਹ ਤਾਂ ਆਪਣੀਆਂ ਅੱਖਾਂ ਨਾਲ ਮੈਨੂੰ ਨਿਗਲਣ ਆਉਂਦੇ ਸਨ," ਓਸ ਸਿਰ ਹਿਲਾ ਕੇ ਕਹਿਆ "ਬਾਕਾਇਦਾ ਬਣੇ ਆਰਟਿਸਟ ਬਾਂਕੇ ਸਨ।"

"ਹਾ ਹੀ, ਇਹ ਇਉਂ ਹੀ ਹੈ," ਚੌਕੀਦਾਰਨ ਨੇ ਸੋਹਣੇ ਬੋਲ ਫਿਰ ਛੇੜੇ, "ਓਹ ਤਾਂ ਸਨ ਮੱਖੀਆਂ ਤੇ ਤੂੰ ਖੰਡ! ਭਾਵੇਂ ਹੋਰ ਕੁਝ ਲੱਭੇ ਨੂੰ ਲਭੇ ਰੋਟੀ ਮਿਲੇ ਨ ਮਿਲੇ, ਪਰ ਇਹ ਭੁੱਖ ਨਹੀਂ ਛੱਡ ਸੱਕਦੇ।"

ਤੇ ਇੱਥੇ ਵੀ," ਮਸਲੋਵਾ ਨੇ ਉਹਦੀ ਗੱਲ ਟੁਕ ਕੇ ਕਹਿਆ, "ਓਹੋ ਗਲ, ਹਾਲੇ ਮੈਨੂੰ ਵਾਪਸ ਲਿਆ ਚੁਕੇ ਹੀ ਨਹੀਂ ਸਨ ਕਿ ਰੇਲ ਥੀਂ ਆਇਆ ਇਕ ਕਾਨਵਿਕਟਾਂ ਦਾ ਝੁੰਡ ਅੰਦਰ ਵਾੜਿਆ ਜਾ ਰਹਿਆ ਸੀ, ਉਨ੍ਹਾਂ ਮੈਨੂੰ ਬੜਾ ਦਿੱਕ ਕੀਤਾ, ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਇਨ੍ਹਾਂ ਬਲਾਵਾਂ ਥੀਂ ਕਿੰਞ ਛੁੱਟਾਂ, ਭਲਾ ਹੋਵੇ ਅਸਟੰਟ ਦਾ ਉਹਨੇ ਇਹ ਜਾਨਵਰ ਮੋੜੇਇਕ ਨੇ ਤਾਂ ਇੱਨਾ ਦਿੱਕ ਕੀਤਾ ਮੈਂ ਮਸੇਂ ਬਚੀ।"

"ਉਹਦੀ ਨੁਹਾਰ ਕਿਹੋ ਜੇਹੀ ਸੀ!" ਹੋਰੋਸ਼ਾਵਕਾ ਨੇ ਪੁੱਛਿਆ।

"ਕਾਲਾ-ਮੁੱਛਾਂ ਵਾਲਾ।"

"ਇਹ ਉਹੋ ਹੀ ਹੋਣਾ ਹੈ।"

੩੩੬