ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਾਂਡ ੪੭
ਨਿਖਲੀਊਧਵ ਵੱਡੇ ਕਮਰੇ ਵਿੱਚ ਚੋਖੇ ਚਿਰ ਥੀਂ ਉਡੀਕ ਕਰ ਰਹਿਆ ਸੀ । ਜਦ ਉਹ ਜੇਲ ਪਹੁਚਾ ਸੀ, ਉਸ ਦਾਖਲ ਹੋਣ ਵਾਲੇ ਦਰਵਾਜ਼ੇ ਦੀ ਟੱਲੀ ਵਜਾਈ ਤੇ ਪਰੋਕਿਊਰਰ ਦਾ ਪਰਮਿਟ ਜੇਲਰ ਨੂੰ ਜਿਹੜਾ ਉਸ ਵੇਲੇ ਡਿਊਟੀ ਉੱਪਰ ਉਹਨੂੰ ਖੜਾ ਮਿਲਿਆ ਸੀ ਫੜਾ ਦਿਤਾ ।
"ਆਪ ਕਿਹਨੂੰ ਮਿਲਨਾ ਚਾਹੁੰਦੇ ਹੋ ?"
"ਕੈਦਨ ਮਸਲੋਵਾ ਨੂੰ।"
"ਆਪ ਹੁਣੇ ਨਹੀਂ ਮਿਲ ਸਕਦੇ, ਇਨਸਪੈਕਟਰ ਕੰਮ ਵਿਚ ਰੁਝਾ ਹੋਇਆ ਹੈ ।"
ਕੀ ਉਹ ਦਫਤਰ ਵਿਚ ਬੈਠਾ ਹੈ ?" ਨਿਖਲੀਊਧਵ ਨੇ ਪੁਛਿਆ ।
"ਨਹੀਂ, ਇੱਥੇ ਅੰਦਰ ਮੁਲਾਕਾਤੀ ਕਮਰੇ ਵਿਚ ਹੀ ਹੈ," ਜੇਲਰ ਨੇ ਕਹਿਆ, ਜਿਹੜਾ ਜਰਾ ਇਹ ਕਹਿੰਦਿਆਂ ਭੌਂਤਲ ਜੇਹਾ ਗਿਆ ਸੀ ।
"ਕਿਉਂ ਕੀ ਅੱਜ ਮੁਲਾਕਾਤੀ ਦਿਨ ਹੈ ?"
"ਨਹੀਂ ਖਾਸ ਕੰਮ ਹੈ ।"