ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/519

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪੮

ਓਹ ਜੇਲਰ ਜਿਹੜਾ ਮਸਲੋਵਾ ਨੂੰ ਲਿਆਇਆ ਸੀ, ਉਨ੍ਹਾਂ ਥੀਂ ਕੁਛ ਪਰੇ ਫਾਸਲੇ ਤੇ ਦਲਹੀਜ਼ ਉੱਪਰ ਬੈਠਾ ਹੋਇਆ ਸੀ ।

ਨਿਖਲੀਊਧਵ ਲਈ ਫੈਸਲੇ ਦੀ ਘੜੀ ਆਣ ਸਿਰ ਉੱਪਰ ਪਹੁੰਚੀ ਪਈ ਸੀ । ਉਹ ਲਗਾਤਾਰ ਆਪਣੇ ਆਪ ਨੂੰ ਦੋਸ਼ ਦੇਂਦਾ ਰਹਿਆ ਸੀ ਕਿ ਉਸ ਨੇ ਪਹਿਲੀ ਮੁਲਾਕਾਤ ਵਿਚ ਹੀ ਅਸਲੀ ਗੱਲ ਕਿਉਂ ਨਹੀਂ ਉਸ ਨੂੰ ਕਹੀ ਸੀ, ਤੇ ਹੁਣ ਉਸ ਪੱਕੀ ਕਰ ਲਈ ਸੀ ਕਿ ਉਹ ਕਹੇਗਾ ਕਿ ਉਹ ਉਸ ਨਾਲ ਵਿਆਹ ਕਰਨ ਨੂੰ ਤਿਆਰ ਹੈ । ਉਹ ਮੇਜ਼ ਦੇ ਪਰਲੇ ਪਾਸੇ ਬੈਠੀ ਸੀ ਤੇ ਨਿਖਲੀਊਧਵ ਓਹਦੇ ਸਾਹਮਣੇ ਬਹਿ ਗਇਆ ।

ਕਮਰੇ ਵਿੱਚ ਰੋਸ਼ਨੀ ਸੀ ਤੇ ਨਿਖਲੀਊਧਵ ਨੇ ਪਹਿਲੀ ਵਾਰ ਓਹਦਾ ਚਿਹਰਾ ਨੇੜਿਓਂ ਵੇਖਿਆ। ਉਸ ਸਾਫ ਦੇਖ ਲਇਆ ਕਿ ਉਹਦੀਆਂ ਅੱਖਾਂ ਹੇਠ ਵਾਰ "ਕਾਂ-ਦੇ-ਪੰਜੇ"* ਬਣੇ ਹੋਏ ਸਨ । ਓਹਦੇ ਮੂੰਹ ਦੇ ਦਵਾਲੇ ਝੁਰਲੀਆਂ

* ਅਖੀਆਂ ਦੇ ਦਵਾਲੇ ਖਾਸ ਕਰ ਕੋਨਿਆਂ ਵਲ, ਬਿਰਧ ਅਵਸਥਾ ਕਰਕੇ ਯਾ ਜੀਵਨ ਢਿਲਾ ਢਾਲਾ ਬਤੀਤ ਕਰਨ ਕਰਕੇ, ਜੋ ਝੁਰਲੀਆਂ ਪੈ ਜਾਂਦੀਆਂ ਹਨ, ਕਰੋਜ਼ ਫੀਟ (ਕਾਂ-ਦੇ-ਪੰਜੇ) ਕਹੀਆਂ ਜਾਂਦੀਆਂ ਹਨ ।