ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/581

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫੬

ਉਨ੍ਹਾਂ ਦੀ ਹੋ ਰਹੀ ਗਲ ਬਾਤ ਇਨਸਪੈਕਟਰ ਨੇ ਚੁਕ ਦਿੱਤੀ, ਜਿਸਨੇ ਉੱਠਕੇ ਇਹ ਕਹਿ ਦਿਤਾ ਸੀ ਕਿ ਬੱਸ ਵਕਤ ਹੋ ਗਇਆ ਹੈ ਤੇ ਕੈਦੀ ਤੇ ਉਨ੍ਹਾਂ ਦੇ ਦੋਸਤ ਹੁਣ ਜੁਦਾ ਹੋ ਜਾਣ ।

ਨਿਖਲੀਊਧਵ ਨੇ ਵੇਰਾ ਦੁਖੋਵਾ ਥੀਂ ਛੁਟੀ ਲਈ ਤੇ ਦਰਵਾਜ਼ੇ ਵਲ ਜਾਕੇ ਉਥੇ ਠਹਿਰ ਗਇਆ । ਵੇਖਣ ਲਗ ਪਇਆ ਕਿ ਕੀ ਪਇਆ ਹੁੰਦਾ ਸੀ ।

"ਭਲੇ ਪੁਰਖੋ ! ਵਕਤ ਹੋ ਚੁਕਾ ਜੇ ! ਵਕਤ ਹੋ ਚੁਕਾ ਜੇ," ਇਨਸਪੈਕਟਰ ਨੇ ਕਦੀ ਉੱਠਕੇ ਤੇ ਮੁੜ ਕਦੀ ਬਹਿਕੇ ਕਹਿਆ ।

ਕਈ ਤਾਂ ਇਸ ਉੱਪਰ ਇਕ ਦੂਜੇ ਪਾਸੋਂ ਵਿਛੜਨ ਲਗ ਪਏ ਸਨ । ਉਹ ਮਾਂ ਤੇ ਓਹਦਾ ਤਪਦਿਕ ਦਾ ਬੀਮਾਰ ਨੌਜਵਾਨ ਪੁਤਰ———ਦੋਹਾਂ ਨੂੰ ਵਿਛੜਦਿਆਂ ਦੇਖਕੇ ਬੜਾ ਹੀ ਤਰਸ ਆਉਂਦਾ ਸੀ । ਓਹ ਨੌਜਵਾਨ ਆਪਣੇ ਹਥ ਵਿਚ ਓਹੋ ਕਾਗਤ ਮਰੋੜਦਾ ਮਰਾੜਦਾ ਸੀ ਤੇ ਮੂੰਹ ਉੱਪਰ ਗੁੱਸਾ ਸੀ, ਤੇ ਓਹ ਆਪਣੇ ਉੱਪਰ ਜ਼ਬਤ ਕਰਨ ਦੀ ਬੜੀ ਕੋਸ਼ਸ਼ ਕਰ ਰਹਿਆ ਸੀ ਕਿ ਕਿਧਰੇ ਉਹਦੀ ਮਾਂ ਦੀਆਂ ਭੁੱਬਾਂ ਓਹਨੂੰ ਨ ਰਵਾ ਦੇਣ । ਮਾਂ ਨੇ ਇਹ ਸੁਣਕੇ ਕਿ ਹੁਣ ਵਿਛੜਨ ਦਾ ਵਕਤ ਹੈ ਆਪਣ ਸਿਰ ਓਹਦੇ ਮੋਹਢੇ ਤੇ ਰਖ ਦਿਤਾ ਤੇ ਭੁੱਬਾਂ ਮਾਰਕੇ ਰੋਣ ਲਗ ਪਈ । ਡੁਸਕੇ ਭਰ ਰਹੀ ਸੀ ਤੇ ਨੱਕ ਵਿਚੋਂ ਰੱਦਿਆਂ ਰੋਂਦਿਆਂ