ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਓਹਦੇ ਬੁੰਬ ਦਿੰਦੇ ਸ਼ੌਕ ਲੰਘ ਚੁਕੇ ਹੋਣ ਓਹ ਕੁਦਰਤੀ ਤੌਰ ਤੇ ਇਹੋ ਜੇਹੀਆਂ ਗੱਲਾਂ ਵਿਚ ਅੱਜ ਕਲ ਕਰਦੇ ਰਹਿੰਦੇ ਹਨ ਜਦ ਤਕ ਓਹ ਆਪ ਕਿਸੇ ਅੰਨ੍ਹੇ ਜੇਹੇ ਪਿਆਰ ਵਿਚ ਆਪਣੀ ਮਰਜ਼ੀ ਨਾਲ ਡਿੱਗ ਨ ਪਏ ਹੋਣ । ਇਸ ਫਿਤਰਤੀ ਗੱਲ ਦੇ ਇਲਾਵਾ, ਨਿਖਲੀਊਧਵ ਆਪ ਕਈ ਇਕ ਹੋਰ ਤਕੜੇ ਸਬੱਬਾਂ ਕਰਕੇ ਝਟਾ ਪੱਟ ਸ਼ਾਦੀ ਕਰਨ ਦੀ ਤਜਵੀਜ਼ ਸ਼ਾਹਜ਼ਾਦੀ ਅੱਗੇ ਰੱਖ ਹੀ ਨਹੀਂ ਸਕਦਾ, ਤੇ ਇਹ ਸਬੱਬ ਨਿਰਾ ਇਹੋ ਨਹੀਂ ਸੀ ਕਿ ਅੱਜ ਥੀਂ ਦੱਸ ਸਾਲ ਪਹਿਲਾਂ ਓਸ ਮਸਲੋਵਾ ਵਿਚਾਰੀ ਦਾ ਧਰਮ ਛੀਨ ਕੀਤਾ ਸੀ ਤੇ ਓਹਨੂੰ ਵਰਤ ਕੇ ਸੂਟ ਪਾਇਆ ਸੀ । ਓਹ ਗੱਲ ਤਾਂ ਓਹਨੂੰ ਹੋਈ ਬੀਤੀ ਕਦੀ ਦੀ ਭੁੱਲ ਚੁੱਕੀ ਸੀ । ਨਹੀਂ ਹੋਰ ਵੀ ਗੱਲ ਅੱਜ ਕਲ ਓਹਦੇ ਪਲੇ ਪਈ ਹੋਈ ਸੀ । ਇਨ੍ਹਾਂ ਦਿਨਾਂ ਵਿਚ ਵੀ ਓਹਦਾ ਗੁਪਤ ਯਾਰਾਨਾ ਇਕ ਵਪਾਰੀ ਤੀਮੀ ਨਾਲ ਲੱਗਾ ਹੋਇਆ ਸੀ, ਤੇ ਓਹ ਆਪਣੇ ਮਨ ਵਿੱਚ ਓਸ ਨਾਲੋਂ ਤੋੜ ਚੁੱਕਾ ਸੀ, ਪਰ ਉਸ ਤੀਮੀ ਵੱਲੋਂ ਬਰਾਬਰ ਜਾਰੀ ਸੀ । ਉਸ ਨੇ ਓਹਨੂੰ ਹਾਲੇਂ ਨਹੀਂ ਸੀ ਛੱਡਿਆ ।

ਨਿਖਲੀਊਧਵ ਜਨਾਨੀਆਂ ਨਾਲ ਵਰਤਣ ਵਿਚ ਕੁਝ ਥੋੜਾ ਸ਼ਰਮਾਕਲ ਸੀ ਤੇ ਇਸ ਸ਼ਰਮਾਕਲਪੁਣੇ ਹੀ ਨੇ ਤਾਂ ਉਸ ਵਿਆਹੀ ਤੀਵੀਂ ਦੇ ਮਨ ਵਿਚ ਇਸ ਨਾਲ ਅੰਦਰ ਖਾਨੇ ਯਾਰੀ ਗੰਢਣ ਦੀ ਚਾਹ ਪੈਦਾ ਕਰ ਦਿੱਤੀ ਸੀ । ਤੇ ਜਦ ਉਹ ਇਕ ਵੇਰੀ ਇਲੈਕਸ਼ਨਾਂ ਲਈ ਇਕ ਜ਼ਿਲੇ ਵਿਚ ਗਇਆ ਸੀ, ਤਾਂ ਹੀ ਉਸ ਜ਼ਿਲੇ ਦੇ ਹਾਕਮ ਦੀ੩੫