ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲਾਇਬ੍ਰੇਰੀ


ਰੋਜ਼ ਖੁਲ੍ਹਦੀ ਸੁਬ੍ਹਾ-ਸਵੇਰੀ।
ਚਾਚਾ ਜੀ ਦੀ ਲਾਇਬ੍ਰੇਰੀ।

ਆਉਂਦੀਆਂ ਨੇ ਕਈ ਪੱਤ੍ਰਿਕਾਵਾਂ।
ਰੰਗ ਬਿਰੰਗੀਆਂ ਚਿਤਰਕਥਾਵਾਂ।
ਲੱਗ ਜਾਂਦੀ ਏ ਡਾਕ ਦੀ ਢੇਰੀ।
ਚਾਚਾ ਜੀ ....।

ਕਈ ਅਖ਼ਬਾਰ ਪੰਜਾਬੀ ਦੇ ਨੇ।
ਇੱਕ ਦੋ ਇੰਗਲਿਸ਼ ਹਿੰਦੀ ਦੇ ਨੇ।
ਤਾਜ਼ੀ ਖ਼ਬਰ ਮਿਲੇ ਬਿਨ ਦੇਰੀ।
ਚਾਚਾ ਜੀ......


ਰਖਨਿਆਂ ਵਿੱਚ ਕਿਤਾਬਾਂ ਲਾਈਆਂ।
ਝਾੜ ਪੂੰਝ ਕੇ ਹੈਨ ਸਜਾਈਆਂ।
ਅਕਲ ਇਨ੍ਹਾਂ ਵਿੱਚ ਬਥੇਰੀ।
ਚਾਚਾ ਜੀ....

18 / ਮੋਘੇ ਵਿਚਲੀ ਚਿੜੀ