ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਦਾਦੀ

ਆਪੇ ਹੀ ਕਹਿ ਦਿੰਦੀ ਹੈ, ਢਾਈ ਦਿਨ ਦੀ ਜਿੰਦ ਪਰਾਹੁਣੀ।
ਮੇਰੀ ਬੜੀ ਹੀ ਚੰਗੀ ਦਾਦੀ ਹੈ ਨਹੀਂ ਹੋਰ ਕਿਸੇ ਦੀ ਹੋਣੀ।

ਮਾਤਾ ਜੀ ਨੂੰ ਦਾਦੀ ਜੀ ਮੇਰੀ ਬੜਾ ਪਿਆਰ ਹੈ ਕਰਦੀ।
ਸ਼ਹਿਰ ਜਾਵੇ ਜਾਂ ਲਾਵੇ ਸ਼ੁਕੀਨੀ ਨਹੀਂ ਦੇਖਕੇ ਸੜਦੀ।
ਤੇਰੇ ਤਾਂ ਕੁੜੇ ਦਿਨ ਨੇ ਹਾਲੇ ਕਹਿ ਦਿੰਦੀ ਮਨਮੋਹਣੀ।
ਮੇਰੀ ਬੜੀ ਹੀ ਚੰਗੀ...........................

ਬਿਰਧ ਸਰੀਰ ਹੈ ਭਾਵੇਂ ਫਿਰ ਵੀ ਕੰਮ ਕਰਦੀ ਹੈ ਰਹਿੰਦੀ।
ਲਿਆ ਪੁੱਤ ਮੈਂ ਕਰ ਦਿਆਂ ਕਹਿ ਕੇ ਪਲ ਨਾ ਟਿਕ ਕੇ ਬਹਿੰਦੀ।
ਜਦ ਤੱਕ ਹੱਡ ਨੇ ਚੱਲਦੇ ਕਹਿੰਦੀ ਕਾਹਤੋਂ ਢੇਰੀ ਢਾਉਣੀ।
ਮੇਰੀ ਬੜੀ ਹੀ ਚੰਗੀ..............................

ਰੋਟੀ ਲਾਹਵੇ, ਕੱਪੜੇ ਧੋਵੇ, ਗੋਹਾ ਕੂੜਾ ਚੁਕਵਾਵੇ।
ਸਾਰਾ ਦਿਨ ਫਿਰ ਕੱਤੇ ਚਰਖਾ ਮੱਥੇ ਵੱਟ ਨਾ ਪਾਵੇ।
ਰਾਤ ਦੇ ਵੇਲੇ ਸਾਨੂੰ ਵੀ ਫਿਰ ਹੁੰਦੀ ਕਥਾ ਸੁਣਾਉਣੀ।
ਮੇਰੀ ਬੜੀ ਹੀ ਚੰਗੀ............................

44/ ਮੋਘੇ ਵਿਚਲੀ ਚਿੜੀ