ਇਹ ਵਰਕੇ ਦੀ ਤਸਦੀਕ ਕੀਤਾ ਹੈ
ਗੁੱਡੀਆਂ ਪਟੋਲੇ ਖੇਲ੍ਹੀਏ
ਜਾਨ ਤੋਂ ਪਿਆਰੀਏ, ਮੁੱਢ ਦੀਏ ਸਹੇਲੀਏ।
ਆ ਜਾ ਭੈਣੇ! ਗੁੱਡੀਆਂ ਪਟੋਲੇ ਖੇਲ੍ਹੀਏ।
ਗੁੱਡੀ ਮੇਰੀ ਲੀਰਾਂ ਦੀ, ਸਹੁੰ ਮੈਨੂੰ ਵੀਰਾਂ ਦੀ।
ਲੜਾਂਗੀ ਨਾ ਤੇਰੇ ਨਾਲ, ਮਾਰ ਪਵੇ ਪੀਰਾਂ ਦੀ।
ਰੁੱਸ-ਰੁੱਸ ਬੈਠ ਕਾਹਤੋਂ ਦੁੱਖ ਝੇਲੀਏ।
ਆਜਾ ਭੈਣੇ......................
ਗੁੱਡੀ ਮੇਰੀ ਸੋਹਣੀ ਏ, ਮਨ ਨੂੰ ਵੀ ਮੋਹਣੀ ਏ।
ਤੇਰੇ ਜਿਹੀ ਸਹੇਲੀ ਨਾ ਕੋਈ ਪਿੰਡ ਵਿੱਚ ਹੋਣੀ ਏ।
ਪਿਆਰ ਸਾਡਾ ਰੂਹਾਂ ਦਾ ਨਾ ਪੈਸਾ ਧੇਲੀ ਏ।
ਆ ਜਾ ਭੈਣੇ........................
ਗੁੱਡੀ ਮੇਰੀ ਲਾਲ ਰੰਗੀ, ਸਭੇ ਗੁੱਡੀਆਂ ਤੋਂ ਚੰਗੀ।
ਮੈਂ ਜਦੋਂ ਅਰਦਾਸ ਕੀਤੀ ਤੇਰੀ ਹੀ ਤਾਂ ਸੁੱਖ ਮੰਗੀ।
ਮਾਪੇ ਚੰਗੇ ਸਾਰਿਆਂ ਕੰਮਾਂ ਤੋਂ ਵੇਹਲੀਏ।
ਆ ਜਾ ਭੈਣੇ।......................
45/ ਮੋਘੇ ਵਿਚਲੀ ਚਿੜੀ