ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਅਕਲਾਂ ਦਾ ਇਹ ਭਰਮ ਜਖ਼ੀਰਾ ਅਪਣੇ ਪੱਲੇ ਰਹਿਣ ਦਿਉ।
ਪਾਗਲ ਨੂੰ ਵੀ ਬੋਲਣ ਦੇਵੋ, ਜੋ ਕਹਿੰਦਾ ਏ ਕਹਿਣ ਦਿਉ।

ਇਹ ਦੱਸੇਗਾ ਹੋਈ ਬੀਤੀ, ਜੋ ਜੋ ਇਸ ਦੇ ਨਾਲ ਪਿਛਾਂਹ,
ਫੇਰ ਤੁਰੇਗਾ ਨਾਲ ਤੁਹਾਡੇ ਕੁਝ ਪਲ ਲਾਗੇ ਬਹਿਣ ਦਿਉ।

ਇਸ ਜੰਗਲ ਦਾ ’ਨੇਰ੍ਹਾ ਮੋਟਣ ਤੋਂ ਨਾ ਮੈਨੂੰ ਰੋਕੋ ਹੁਣ,
ਬਾਂਸ ਲੁਕਾਈ ਬੈਠੇ ਅਗਨੀ, ਇਨ੍ਹਾਂ ਦੇ ਸੈਗ ਖਹਿਣ ਦਿਉਂ।

ਤਲਖ਼ ਗ਼ਮਾਂ ਦੀ ਤੇਜ਼ ਹਨੇਰੀ, ਵਗਦੀ ਵਗਦੀ ਰੁਕ ਜਾਣੀ,
ਹੋਝੂਆਂ ਦੀ ਬਰਸਾਤ ਵਰ੍ਹੀ ਹੈ, ਧੂੜਾਂ ਥੱਲੇ ਬਹਿਣ ਦਿਉਂ।

ਵਸਲਾਂ ਦੀ ਪਰਿਕਰਮਾ ਕਰਦੇ ਕਿੰਨੀ ਉਮਰ ਗੁਜ਼ਾਰ ਲਈ,
ਹਿਜਰਾਂ ਵੇਲੇ ਕੱਲ੍ਹਿਆਂ ਛੱਡੋ, ਇਹ ਤਲਖ਼ੀ ਖ਼ੁਦ ਸਹਿਣ ਦਿਉ।

ਦਰਿਆ ਵਾਂਗੂੰ ਸਫ਼ਰ ਨਿਰੈਤਰ, ਜੀਵਨ ਵਿਚ ਰਫ਼ਤਾਰ ਭਰੋਂ,
ਅੱਥਰੇ ਦਿਲ ਨੂੰ ਰੋਕੋ ਨਾ ਹੁਣ, ਜਿੱਧਰ ਵਹਿੰਦੇ ਵਹਿਣ ਦਿਉ।

ਦਿਲ-ਛਤਰੀ ਤੇ ਆਸ ਕਬੂਤਰ ਚਾਹੁੰਦੇ ਨੇ ਸੁਸਤਾਉਣਾ ਜੇ,
ਮਾਰ ਗੁਲੇਲ ਉਡਾਵੋ ਨਾ ਹੁਣ, ਬਹਿੰਦੇ ਨੇ ਤਾਂ ਬਹਿਣ ਦਿਉ।

ਮੋਰ ਪੰਖ /22