ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਮਰਤਬਾਨ ਵਿਚ ਬੰਦਾ ਕਿੱਦਾਂ ਬਹਿ ਸਕਦਾ ਹੈ।
ਦਿਲ ਦੀ ਦਰਦ ਕਹਾਣੀ ਕਿਸ ਨੂੰ ਕਹਿ ਸਕਦਾ ਹੈ।

ਕਿਸੇ ਪਹਾੜੀ ਟੀਸੀ ਤੋ ਬਰਫ਼ਾਨੀ ਤੋਦਾ,
ਤਪਸ਼ ਬਿਨਾਂ ਕਿੰਜ ਪਾਣੀ ਬਣ ਕੇ ਵਹਿ ਸਕਦਾ ਹੈ।

ਮੇਰੇ ਦਿਲ ਦਰਿਆ ਦੇ ਹੜ੍ਹ ਨੂੰ ਤੂੰ ਹੀ ਸਮਝੇ,
ਤੋਰੀ ਉੱਗਲੀ ਛੂਹ ਕੇ ਥੱਲੇ ਲਹਿ ਸਕਦਾ ਹੈ।

ਕਬਰਾਂ ਵਾਂਗ ਬਣਾ ਕੇ ਅੰਦਰ ਨਾ ਬਹਿ,
ਬੰਦਾ ’ਕੱਲ੍ਹਾ ਕਿੱਥੇ ਰਹਿ ਸਕਦਾ ਹੈ।

ਨਾਲ ਵਿਰੋਧੀ ਲੜਦੇ ਵੇਲੇ ਇਹ ਨਾ ਭੁੱਲੀਂ,
ਆਪਣੀ ਤਾਕਤ ਨਾਲ ਵੀ ਬੰਦਾ ਢਹਿ ਸਕਦਾ ਹੈ।

ਦਿਲ ਦੇ ਬੂਹੇ ਏਦਾਂ, ਖੁੱਲੇ ਛਡਿਆ ਨਾ ਕਰ
ਇਨ੍ਹਾਂ ਵਿਚੋ ਲੰਘ ਕੇ ਦੁਸ਼ਮਣ ਸਹਿ ਸਕਦਾ ਹੈ।

ਮੋਰ ਪੰਖ /24