ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਕਈ ਸਦੀਆਂ ਪੁਰਾਣੀ ਰੀਤ ਓਹੀ ਪਾਲਦੇ।
ਜਿਹੜੇ ਲੋਕ ਹੁੰਦੇ ਸੂਹੇ ਅੰਗਿਆਰ ਨਾਲ ਦੇ।

ਸੀਸ ਤਲੀ ਉੱਤੇ ਧਰਨਾ ਦੀਵਾਨਗੀ ਨਹੀਂ,
ਟਾਂਵੇਂ ਮਰਦ ਅਗੰਮੜੇ ਹੀ ਲੱਜ ਪਾਲਦੇ।

ਮੇਰੇ ਪੈਰਾਂ 'ਚ ਅੜਿੱਕਾ ਓਹੀ ਲੋਕ ਨੇ ਬਣੇ,
ਜਿਹੜੇ ਕਹਿਣ ਮੈਨੂੰ ਸਦਾ ਅਸੀਂ ਤੇਰੇ ਨਾਲ ਦੇ।

ਇਹ ਆਏ ਕਿੱਥੋਂ, ਚੱਲੇ ਦਿਸ਼ਾਹੀਣ ਕਾਫ਼ਲੇ,
ਕਿਵੇਂ ਬਣੇ ਨੇ ਗੁਲਾਮ ਸਾਰੇ ਸਮਾਂ ਕਾਲ ਦੇ।

ਕਿੱਦਾਂ ਫ਼ਿਕਰਾਂ ਨੇ ਵਿੰਨ੍ਹਿਆ ਹੈ ਰੁੱਖ ਦਾ ਤਣਾ,
ਹੋਏ ਛਾਨਣੀ ਨੇ ਪੱਤਰ ਹਰੇ ਕ ਡਾਲ ਦੇ।

ਜਿਹੜਾ ਅੱਖਰਾਂ ਦੀ ਅਉਧ ਵੇਲੇ ਜੂਠ ਮਾਂਜਦਾ,
ਖ੍ਵਾਬ ਅੱਖਾਂ ਵਿਚੋਂ ਪੜ੍ਹੋ ਕਦੇ ਓਸ ਬਾਲ ਦੇ।

ਸਾਡੀ ਹੋਸ਼ ਅਤੇ ਜੋਸ਼ ਨੂੰ ਸਵਾਦਾਂ ਘੇਰਿਆ,
ਅਸੀਂ ਦਿਲ ਦੀ ਅੰਗੀਠੜੀ ਨੂੰ ਕਿੱਦਾਂ ਬਾਲਦੇ।

ਮੋਰ ਪੰਖ /49