ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਤੋੜ ਨਿਭਾਉਣਾ ਜਿਸਦਾ ਵੀ ਕਿਰਦਾਰ ਨਹੀਂ ਹੈ।
ਪਿਆਰ-ਮੁਹੱਬਤ ਮੇਰੀ ਦਾ ਹੱਕਦਾਰ ਨਹੀਂ ਹੈ।

ਕੌਣ ਕਰੇ ਵਿਸ਼ਵਾਸ ਤੇਰੇ ਬੋਲਾਂ ਦਾ ਏਥੇ,
ਅੱਖਾਂ ਵਿੱਚ ਤਾਂ ਕਤਰਾ ਵੀ ਸਤਿਕਾਰ ਨਹੀਂ ਹੈ।

ਅਸਲੀ ਪਿਆਰ ਮੁਹੱਬਤ ਤਾਂ ਸਿਰ ਚੜ੍ਹ ਕੇ ਬੋਲੇ,
ਜੀਭ ਨੂੰ ਕਹਿਣਾ ਪੈਂਦਾ, ਦੂਜੀ ਵਾਰ ਨਹੀਂ ਹੈ।

ਵਗਦੇ ਪਾਣੀ ਅੰਦਰ ਮੱਛੀਆਂ ਤੈਰਦੀਆਂ ਨੇ,
ਇਨ੍ਹਾਂ ਜਾਣਾ ਹੁੰਦਾ ਦੂਜੇ ਪਾਰ ਨਹੀਂ ਹੈ ।

ਜ਼ਾਲਮ ਨਾਲ ਬਾਰਾਤੀ ਬਣਿਆ ਬੈਠਾ ਏ ਜੋ,
ਕਿਸੇ ਮੁਆਫ਼ੀ ਦਾ ਵੀ ਉਹ ਹੱਕਦਾਰ ਨਹੀਂ ਹੈ।

ਉਸ ਧਰਤੀ ਦੀ ਅਜ਼ਮਤ ਕੌਣ ਸੈਭਾਲੇਗਾ ਫਿਰ,
ਜਿੱਥੇ ਸੁੱਚੇ ਰਿਸ਼ਤੇ ਖਾਤਰ ਪਿਆਰ ਨਹੀਂ ਹੈ।

ਮੋਰ ਪੰਖ /66