ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਬੰਦ ਨੇ ਬੂਹੇ ਅਤੇ ਬਾਰੀਆਂ ਸਾਡੇ ਪਿੰਡ ਨੂੰ ਕੀਹ ਹੋਇਆ ਹੈ।
ਸ਼ਹਿਰਾਂ ਵਾਂਗੂ ਤੜਪ ਨਹੀਂ ਹੈ, ਹਰ ਘਰ ਜੀਕੂੰ ਅੱਧ ਸੋਇਆ ਹੈ।

ਬੈਦ ਕਮਰਿਆਂ ਅੰਦਰ ਜਾਲੇ, ਹੋਠਾਂ ਉੱਪਰ ਲੱਗੇ ਤਾਲੇ,
ਤੇਲ ਦੀ ਥਾਂ ਤੇ ਖ਼ੂਨ ਬਰੂਹੀਂ, ਕਿਸ ਨੇ ਏਥੇ ਕਿਉਂ ਚੋਇਆ ਹੈ?

ਪਿੱਪਲ ਥੱਲੇ ਤੀਆਂ ਤੋ ਨਾ ਗਿੱਧੇ ਦੇ ਪਿੜ ਅੰਦਰ ਧੀਆਂ,
ਬਾਪੂ ਵਰਗਾ ਬਿਰਖ ਬਰੋਟਾ, ਆਰੀ ਹੱਥੋਂ ਕਿਉ” ਸੋਇਆ ਹੈ?

ਤੋਰੇ ਪੱਲੇ ਚਾਨਣ ਚਾਨਣ, ਮੇਰੇ ਪੱਲੇ ਨ੍ਰੇਰਾ ਦੀ ਨ੍ਰੌਰਾ,
ਧਿੰਡ ਕਿਉਂ ਨਾ ਕਰੇ ਸ਼ਿਕਾਇਤ, ਭੇਦਭਾਵ ਇਹ ਕਿਉ ਹੋਇਆ ਹੈ?

ਕਈ ਵਾਰੀ ਮੈਂ ਦਸਤਕ ਦਿੱਤੀ, ਕਿਸੇ ਹੁੰਗਾਰਾ ਹੀ ਨਹੀਂ ਭਰਿਆ,
ਸਮਝ ਨਾ ਆਵੇ ਆਪਣਿਆਂ ਨੇ, ਘਰ ਦਾ ਬੂਹਾ ਕਿਉਂ ਢੋਇਆ ਹੈ?

ਹਰ ਇਕ ਚਮਕਣਹਾਰ ਨਾ ਹੀਰਾ, ਸਦਾ ਭੁਲੇਖੇ ਖਾਹ ਨਾ ਵੀਰਾ,
ਗੋਦੜੀਆਂ ਦੇ ਲਾਲਾਂ ਦਾ ਮੂੰਹ, ਦੱਸ ਭਲਾ ਕਿਸ ਨੇ ਧੋਇਆ ਹੈ?

ਸੂਰਜ ਆਖੇ ਜਾਗੋ ਜਾਗੋ, ਅੱਖਾਂ ਖੋਲ੍ਹੇ ਸੌਣ ਵਾਲਿਓ,
ਭੁੱਲ ਨਾ ਜਾਇਓ ਨਾਲ ਤੁਹਾਡੇ, ਨ੍ਹੇਰੇ ਅੰਦਰ ਕੀਹ ਹੋਇਆ ਹੈ?


ਮੋਰ ਪੰਖ /67