ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਧਰਤੀ ਮਾਂ ਦੀ ਗੋਦ ਭਰੀ ਹੈ, ਅੱਜ ਦਿਨ ਭਾਗਾਂ ਵਾਲਾ।
ਉਹ ਵੀ ਫੁੱਲ ਗੁਲਾਬੀ ਹੋਇਆ ਜਿਸਦਾ ਰੈਗ ਸੀ ਕਾਲਾ।

ਸੱਚ ਨੂੰ ਹਿੱਕ ਦੇ ਨਾਲ ਲਗਾ ਕੇ, ਤੁਰਨਾ ਬਿਲਕੁਲ ਏਦਾਂ,
ਦੌੜ ਦੌੜੀਏ ਜੀਕੂੰ ਗਲ ਪਾ, ਉਸਤਰਿਆਂ ਦੀ ਮਾਲਾ।

ਜੇ ਤੂੰ ਸਾਡੇ ਨਾਲ ਤੁਰ ਪਿਐਂ, ਵੇਖੀਂ ਮੂੰਹ ਨਾ ਖੋਲ੍ਹੀਂ,
ਵੱਡਿਆਂ ਦੇ ਦਰਬਾਰ "ਚ ਰੱਖੀਂ ਹੋਠਾਂ ਉੱਤੇ ਤਾਲਾ।

ਸਿਖ਼ਰ ਦੁਪਹਿਰੇ ਕਾਂਬਾ ਛਿੜਿਐ, ਦੰਦੋੜਿੱਕੇ ਵੱਜਣ,
ਸਮਝ ਪਵੇ ਨਾ ਕਿਵੇਂ ਲੁਕਾਵਾਂ, ਅਪਣੇ ਮਨ ਦਾ ਪਾਲਾ।

ਸਰਬ ਸਮੇ ਦੀ ਚੱਕੀ ਅੰਦਰ ਦਾਣੇ ਦਲੀਆ ਹੋਏ ,
ਨਾਲ ਧੁਰੇ ਤੇ ਜੁੜਿਆ, ਬਚਿਆ, ਪੰਜ ਸੱਤ ਦਾਣੇ ਗਾਲਾ।

ਜ਼ਿੰਦਗੀ ਦੀ ਰਫ਼ਤਾਰ ਨਿਰਤਰ ਮੰਜ਼ਿਲ ਤੀਕ ਪੁਚਾਵੇ ,
ਕਦਮਾਂ ਪੈਰੀਂ ਬੈਨ੍ਹ ਬਿਜਲੀਆਂ ਲਾ ਨਾ ਐਵੇਂ'` ਟਾਲਾ।

ਠੂਰੋ ਨੂਰ ਦੀਵਾਰ ਅਚਾਨਕ ਐਵੇਂ ਤਾਂ ਨਹੀਂ ਹੋਈ,
ਸੇਕ ਸਹਿੰਦੀਆਂ ਉਮਰ ਗੁਜਾਰੀ ਦਸਦੇ ਮੈਨੂੰ ਆਲਾ

ਮੋਰ ਪੰਖ /68