ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਦੁੱਧ ਪੀਣੇ ਮਜਨੂੰਆਂ ਤੂੰ ਹਾਰ ਜਾਣੈ,
ਰੱਤ ਦਾ ਕਾਸਾ ਤੇਰਾ ਭਰਪੂਰ ਵੀ ਨਾ।

ਸਫ਼ਰ ਨੂੰ ਪੈਰੀਂ ਸਜਾ ਲੈ ਸਿਖ਼ਰ ਖ਼ਾਤਰ,
ਰਾਹ 'ਚ ਬਹਿ ਕੇ ਇਸ ਤਰ੍ਹਾਂ ਤੂੰ ਝੂਰ ਵੀ ਨਾ।

ਕਿਸ਼ਤੀਆਂ ਵਾਲੇ ਘਰਾਂ ਨੂੰ ਪਰਤ ਗਏ ਨੇ,
ਪਾਰ ਲੰਘਣ ਵਾਲਾ ਆਇਆ ਪੂਰ ਵੀ ਨਾ।

ਅੱਗ ਜਿਸ ਲਾਈ ਸੀ ਏਥੋਂ ਤੁਰ ਗਿਆ ਉਹ,
ਬੇਵਜ੍ਹਾ ਵਗਦੀ ਹਵਾ ਤੂੰ ਘੂਰ ਵੀ ਨਾ।

ਤੇਰੇ ਘਰ ਕਿੰਜ ਰੌਸ਼ਨੀ ਦਾ ਵਾਸ ਹੋਵੇ,
ਦੀਵਿਆਂ ਬਿਨ ਹੁੰਦਾ ਕਿਧਰੇ ਨੂਰ ਵੀ ਨਾ।

ਮੋਰ ਪੰਖ /69