ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ
ਛੱਡ ਪਗਡੰਡੀ ਸੜਕੀਂ ਚੜ੍ਹ ਪਏ ਪਿੰਡ ਚੱਲੇ ਹੁਣ ਸ਼ਹਿਰਾਂ ਨੂੰ।
ਸਾਫ਼ ਹਵਾ ਦੇ ਬੁੱਲੇ ਛੱਡ ਕੇ, ਡੀਕਣਗੇ ਹੁਣ ਜ਼ਹਿਰਾਂ ਨੂੰ।
ਗਮ ਦਾ ਦਰਿਆ ਰੋੜ੍ਹੀ ਜਾਵੇ, ਕੱਚਾ ਪੱਕਾ ਇੱਕੋ ਭਾਆ
ਸੋਹਣੀ ਡਰਦੀ, ਹੁਣ ਨਹੀਂ ਤਰਦੀ, ਇਸ਼ਕ-ਝਨਾਂ ਦੀਆਂ ਲਹਿਰਾਂ ਨੂੰ।
ਮੈਂ ਦਰਿਆ ਹਾਂ, ਮੋਰੀ ਮਰਜ਼ੀ, ਕਿੱਧਰ ਚਾਹਾਂ ਜਾ ਸਕਦਾਂ
ਹੁਕਮ ਸੁਣਾਈ ਜਾਹ ਤੂੰ ਅਪਣਾ, ਸਭ ਸਰਕਾਰੀ ਨਹਿਰਾਂ ਨੂੰ।
ਖਿੱਲਰੇ ਮਨ ਨੂੰ ਕੌਣ ਸੰਭਾਲੇ, ਕਵਿਤਾ ਪੁੱਛਦੀ ਗੀਤਾਂ
ਮੇਰੀ ਪੀੜ ਸਮਝ ਨਾ ਆਵੇ, ਹੁਣ ਗ਼ਜ਼ਲਾਂ ਦੀਆਂ ਬਹਿਰਾਂ
ਮੋਰ ਪੰਖ /70