ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਚੁੱਪ ਕਰ ਤੂੰ , ਪੂੰਝ ਅੱਖਾਂ ਕੁਝ ਤਾਂ ਬੋਲ!
ਲਾਟ ਹੈਂ, ਨੇਰੀ ਤੋਂ ਡਰ ਕੇ, ਤੂੰ ਨਾ ਡੋਲ!

ਤੂੰ ਕਦੇ ਉਪਰਾਮਤਾ ਨੇੜੇ ਨਾ ਜਾਵੀਂ,
ਮੈਂ ਜਦੋਂ ਬੈਠਾਂ ਤੇਰੀ ਧੜਕਣ ਦੇ ਕੋਲ।

ਇਹ ਨਹੀਂ ਹੈ ਵਣਜ ਵਾਧੇ ਘਾਟਿਆਂ ਦਾ,
ਪਿਆਰ ਤਾਂ ਮਿਲਦਾ ਸਦਾ ਸਾਹਾਂ ਦੇ ਤੋਲ!

ਤੂੰ ਜ਼ਰਾ ਮਹਿਸੂਸ ਕਰ ਮੇਰੀ ਮੁਹੱਬਤ,
ਨੂਟ ਲੈ ਅੱਖਾਂ ਤੇ ਮੂੰਹੋਂ ਕੁਝ ਨਾ ਬੋਲ !

ਤੂੰ ਮੇਰੇ ਤੋਂ ਦੂਰ ਨਾ ਹੋਵੀਂ ਕਦੇ ਵੀ,
ਨਾ ਕਦੇ ਖ਼ਾਲੀ ਕਰੀਂ ਤੂੰ ਮੇਰੀ ਝੋਲ!

ਆਦਮੀ ਕੱਲ੍ਹ ਇਕਹਿਰਾ ਕੁਝ ਨਹੀਂ ਹੈ,
ਜੇ ਨਹੀਂ ਸੁੱਚੀ ਮੁਹੱਬਤ ਉਸ ਦੇ ਕੋਲ!

ਜੇ ਕਦੇ ਮੈਨੂੰ ਮਿਲਣ ਨੂੰ ਜੀਅ ਕਰੇ ਤਾਂ,
ਲੱਭ ਲਈਂ ਮੈਨੂੰ ਤੂੰ ਅਪਣੀ ਰੂਹ ਦੇ ਕੋਲ!

ਮੋਰ ਪੰਖ /71