ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੂਤ ਤੋਂ ਬਰੀਅਤ

(Removal of untonch ability)

ਸ੍ਵਾਦ-ਵਸ (Control of palate) ਵਾਂਙਰ ਇਹ ਵੀ ਨਵੀਨ ਸਾਧਨਾ ਹੈ, ਤੇ ਸ਼ਾਇਦ ਕੁਝ ਅਜੀਬ ਜਹੀ ਵੀ ਨਜ਼ਰ ਆਵੇ। ਪਰ ਇਹ ਬੜੀ ਮਹਤ੍ਵਤਾ ਰਖਦੀ ਹੈ। ਛੂਤ ਤੋਂ ਭਾਵ ਹੈ: ਕਿਸੇ ਮਨੁਖ ਦੇ, ਉਸ ਦੇ ਅਮੁਕੇ ਜਨਮ ਦੇ ਕਾਰਨ, ਉਸ ਦੇ ਨਾਲ ਛੂਹਣ ਤੋਂ ਅਪਵਿਤ੍ਰਤਾ ਦਾ ਲਗ ਜਾਣਾ। ਆਖਾ ਨੇ ਇਸ ਨੂੰ Exctescence (ਗ਼ੈਰ-ਕੁਦਰਤੀ ਉਤਪੰਨਤਾ) ਲਿਖਿਆ ਹੈ। ਧਰਮ ਦੇ ਭੇਸ ਵਿਚ ਇਹ ਹਮੇਸ਼ਾਂ ਰੁਕਾਵਟ ਸਾਬਤ ਹੋਇਆ ਹੈ ਤੇ ਧਰਮ ਤਥਾ ਮਜ਼੍ਹਬ ਨੂੰ ਪਲੀਤ ਕਰਦਾ ਹੈ।

ਕਿਉਂਕਿ ਸਭ ਇੱਕੋ ਅਗ ਦੇ ਚੰਗਿਆੜੇ ਹਨ, ਜਨਮ ਕਾਰਨ ਕੋਈ ਅਛੂਤ ਨਹੀਂ ਹੋ ਸਕਦਾ। ਇਸ ਵਜ੍ਹਾ ਕਰ ਕੇ ਕੁਝ ਮਨੁੱਖਾਂ ਨੂੰ ਅਛੂਤ ਕਹਿਣਾ ਗ਼ਲਤੀ ਹੈ। ਕਿਸੇ ਮੁਰਦੇ ਨੂੰ ਛੂਹਣ ਬਾਰੇ ਝੂਠੇ ਵਹਿਮ ਕਰਨਾ ਵੀ ਗ਼ਲਤੀ ਹੈ। ਸਗੋਂ ਉਹ ਯੋਗ ਕਦਰ ਅਤੇ ਲੋੜੀਂਦੇ ਤਰਸ ਦੀ ਥਾਂ ਹੁੰਦੀ ਹੈ। ਇਹ ਕੇਵਲ ਸਿਹਤ ਦੇ ਅਸੂਲਾਂ ਦੀ ਖ਼ਾਤਰ ਹੈ ਕਿ ਅਸੀਂ ਮੁਰਦੇ ਨੂੰ ਛੂਹਣ ਬਾਅਦ, ਹਜਾਮਤ ਜਾਂ ਤੇਲ ਦੀ ਮਾਲਸ਼ ਕਰਨ ਬਾਅਦ

੨੮