ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ਼ਨਾਨ ਕਰਦੇ ਹਾਂ। ਜੋ ਅਜਿਹਾ ਨਹੀਂ ਕਰਦਾ ਉਸ ਨੂੰ ਅਸੀ ਗੰਦਾ ਤਾਂ ਕਹਿ ਸਕਦੇ ਹਾਂ ਪਰ ਗੁਨਾਹਗਾਰ ਨਹੀਂ। ਇਕ ਮਾਤਾ ਜਦ ਤਕ ਆਪਣੇ ਬੱਚੇ ਦੀ ਟੱਟੀ ਆਦਿ ਨੂੰ ਸਾਫ਼ ਕਰ ਕੇ ਹਥ ਪੈਰ ਨ ਧੋ ਲਵੋ, 'ਅਛੂਤ' ਹੋ ਸਕਦੀ ਹੈ, ਪਰ ਜੇ ਕੋਈ ਬੱਚਾ ਉਸ ਨੂੰ ਹਥ ਲਾ ਦੇਵੇ ਤਾਂ ਉਹ ਪਲੀਤ ਨਹੀਂ ਹੋ ਸਕਦਾ।

ਪਰ ਭੰਗੀ, ਢੇਡ, ਚਮਾਰ ਆਦਿਕ ਜਨਮ ਤੋਂ ਹੀ ਨਫ਼ਰਤ ਨਾਲ ਅਛੂਤ ਮਿੱਥੇ ਜਾਂਦੇ ਹਨ। ਉਹ ਭਾਵੇਂ ਕਈ ਸਾਲ ਕਿਤਨੇ ਹੀ ਸਾਬਣ ਨਾਲ ਇਸ਼ਨਾਨ ਕਰਦੇ ਰਹਿਣ, ਸੁੰਦਰ ਪਹਿਰਦੇ ਰਹਿਣ, ਵੈਸ਼ਨਵਾਂ ਦੇ ਟਿੱਕੇ ਲਾਉਂਦੇ ਰਹਿਣ, ਰੋਜ਼ਾਨਾ ਗੀਤਾ ਦਾ ਪਾਠ ਕਰਨ ਅਤੇ ਵਿਦਯਵਾਨਿਕ ਕਿਰਤ ਵੀ ਕਰਦੇ ਹੋਣ, ਉਹ ਅਛੂਤ ਹੀ ਰਹਿੰਦੇ ਹਨ। ਇਹ ਮਹਾਂ ਕਮੀਨਾਂ ਮਜ਼੍ਹਬ ਹੈ, ਜੋ ਕੇਵਲ ਬਰਬਾਦ ਕਰਨ ਯੋਗ ਹੈ। ਛੂਤ ਨੂੰ ਆਸ਼ਰਮ ਦੀ ਸਾਧਨਾ ਬਨਾਣ ਨਾਲ ਅਸੀਂ ਇਹ ਸਿਧ ਕਰਦੇ ਹਾਂ ਕਿ ਕੇਵਲ ਇਤਨਾ ਹੀ ਨਹੀਂ ਕਿ ਇਹ ਹਿੰਦੂ ਧਰਮ ਦਾ ਹਿੱਸਾ ਹੀ ਨਹੀਂ ਸਗੋਂ ਹਰ ਹਿੰਦੁੂ ਦਾ ਇਹ ਧਰਮ ਹੈ ਕਿ ਇਸ ਦੇ ਬਰਖਲਾਫ਼ ਯੁਧ ਕਰੇ। ਇਸ ਲਈ ਹਰ ਹਿੰਦੂ ਦਾ, ਜੋ ਇਸ ਨੂੰ ਗੁਨਾਹ ਸਮਝਦਾ ਹੈ, ਇਹ ਫ਼ਰਜ਼ ਹੈ ਕਿ ਇਸ ਗੁਨਾਹ ਲਈ ਛੂਤਾਂ ਨਾਲ ਭਰਾਤ੍ਰੀ ਭਾਵ ਪੈਦਾ ਕਰ ਕੇ, ਉਨ੍ਹਾਂ ਨਾਲ ਪਿਆਰ ਅਤੇ ਸੇਵਾ ਭਾਵ ਨਾਲ ਮੇਲ ਜੋਲ ਕਰ ਕੇ, ਅਜਿਹੀ ਕ੍ਰਿਯਾ ਨਾਲ ਆਪਣੇ ਆਪ ਨੂੰ ਪੁਨੀਤ ਹੋਇਆ ਸਮਝ ਕੇ, ਉਨ੍ਹਾਂ ਦੀਆਂ ਸ਼ਕਾਇਤਾਂ ਦੂਰ ਕਰਨ ਵਿਚ ਹੋ ਕੇ, ਸਹਿਨਸ਼ੀਲਤਾ ਨਾਲ; ਉਨ੍ਹਾਂ ਦੀ ਉਮਰਾਂ ਦੀ ਗ਼ੁਲਾਮੀ ਦੇ ਕਾਰਨ ਬਣੇ, ਦੋਸ਼ ਅਤੇ ਭੋਲਾਪਨ ਨੂੰ ਦੂਰ ਕਰਨ ਵਿਚ ਸਹਾਈ ਹੋ ਕੇ ਅਤੇ ਹੋਰ ਹਿੰਦੂਆਂ ਨੂੰ ਅਜਿਹਾ ਕਰਨ ਦੀ ਪ੍ਰੇਰਨਾ ਕਰ ਕੇ ਪ੍ਰਾਸਚਿਤ ਕਰੇ।

ਜਦੋਂ ਕੋਈ ਇਸ ਆਤਮਕ ਦ੍ਰਿਸ਼ਟੀ ਕੋਨ ਤੋਂ ਅਛੂਤ ਉਧਾਰ ਨੂੰ ਵੇਖੇ ਤਾਂ ਇਸ ਦੇ ਮਾਇਕ ਤੇ ਰਾਜਨੀਤਕ ਨਤੀਜੇ ਮਾਤ ਪੈ ਜਾਂਦੇ ਹਨ ਅਤੇ ਉਹ ਅਛੂਤਾਂ ਨੂੰ ਇਨ੍ਹਾਂ ਨਤੀਜਿਆਂ ਦੇ ਵਿਚਾਰ ਬਿਨਾਂ ਹੀ ਮਿੱਤਰ

੨੯