ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਤਨ ਛਡ ਕੇ ਇਹੋ ਕੁਝ ਕਹਿਣ ਪਰ ਸੰਕੋਚ ਕਰਾਂਗਾ। ਆਪ ਜੀ ਨੇ ਆਪਣੀ ਇਕ ਜਿਹਲ ਯਾਤ੍ਰਾ ਸਮੇਂ ਆਪਣੇ ਕਾਇਮ ਕੀਤੇ ਹੋਏ ਆਸ਼੍ਰਮ ਨਿਵਾਸੀਆਂ ਨੂੰ ਗੁਜਰਾਤੀ ਬੋਲੀ ਵਿਚ ਚਿਠੀਆਂ ਲਿਖੀਆਂ ਸਨ। ਇਨ੍ਹਾਂ ਦਾ ਉਲਥਾ ਅੰਗਰੇਜ਼ੀ ਤੇ ਹੋਰ ਬੋਲੀਆਂ ਵਿਚ ਹੋ ਚੁਕਿਆ ਹੈ। ਹੁਣ ਸ: ਸੰਤ ਸਿੰਘ ਨੇ ਇਨ੍ਹਾਂ ਚਿਠੀਆਂ ਨੂੰ ਪੰਜਾਬੀ ਦੇ ਪਾਠਕਾਂ ਅਗੇ ਪੇਸ਼ ਕਰਨ ਦਾ ਉੱਦਮ ਕੀਤਾ ਹੈ। ਇਹ ਉੱਤਮ ਉੱਦਮ ਹੈ। ਆਸ ਹੈ ਕਿ ਮਹਾਤਮਾ ਜੀ ਦੇ ਪੰਜਾਬੀ ਸ਼ਰਧਾਲੂ ਇਸ ਪੁਸਤਕ ਨੂੰ ਵਿਚਾਰ ਤੇ ਪਿਆਰ ਨਾਲ ਪੜ੍ਹਨਗੇ।

ਅੰਤ ਵਿਚ ਮੈਂ ਛੋਟੀ ਜਿਹੀ ਚਿਤਾਵਨੀ ਕਰਾਉਣੀ ਚਾਹੁੰਦਾ ਹਾਂ। ਉਹ ਇਹ ਕਿ ਸਿਖ ਗੁਰੂ ਸਾਹਿਬਾਨ ਦਾ ਦਸਿਆ ਤੇ ਕਮਾ ਕੇ ਵਿਖਾਇਆ ਹੋਇਆ "ਗੁਰਮੁਖ ਗਾਡੀ ਰਾਹ" ਅਰਥਾਤ 'ਗ੍ਰਿਹਸਥ ਮਾਂਹਿ ਉਦਾਸ' ਵਾਲਾ ਜੀਵਨ ਮਹਾਤਮਾ ਜੀ ਦੇ ਦਸੇ ਨਿਰੋਲ ਬ੍ਰਹਮਚਰਜ ਦੇ ਰਾਹ ਨਾਲੋਂ ਵਧੇਰੇ ਉੱਤਮ ਅਤੇ 'ਲੋਕ ਸੁਖੀਏ ਤੇ ਪਰਲੋਕ ਸੁਹੇਲੇ' ਹੋਣ ਲਈ ਵਧੇਰੇ ਗੁਣਕਾਰੀ ਹੈ।

੧੨. ੩. ੪੧

ਨਿਰੰਜਨ ਸਿੰਘ

ਪ੍ਰਿੰਸੀਪਲ ਸਿਖ ਨੈਸ਼ਨਲ ਕਾਲਜ, ਲਾਹੌਰ