ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦

ਰਵਾਦਾਰੀ ਤਥਾ ਮਜ਼੍ਹਬਾਂ ਦੀ ਸਮਾਨਤਾ੧.

(Tolerance or equality of religions)

ਮੈਨੂੰ 'ਬਰਦਾਸ਼ਤ' (Tolerance) ਸ਼ਬਦ ਪਸੰਦ ਤਾਂ ਨਹੀਂ ਪਰ ਇਸ ਤੋਂ ਚੰਗੇਰਾ ਵਿਚਾਰ ਵਿਚ ਨਹੀਂ ਆ ਸਕਿਆ। 'ਬਰਦਾਸ਼ਤ' ਸ਼ਬਦ ਵਿਚ ਦੂਸਰੇ ਮਜ਼੍ਹਬਾਂ ਦੇ ਨੀਵੇਂ ਦਰਜੇ ਨੂੰ ਕੁਝ ਐਵੇਂ ਹੀ ਸਵੀਕਾਰ ਕਰਨ ਦਾ ਅਹਿਸਾਸ ਹੁੰਦਾ ਹੈ। ਪਰ ਅਹਿੰਸਾ ਸਾਨੂੰ ਦੂਸਰੇ ਮਜ਼੍ਹਬਾਂ ਵਾਸਤੇ ਉਹੀ ਇਜ਼ਤ ਕਰਨੀ ਸਿਖਾਉਂਦੀ ਹੈ ਜੋ ਅਸੀਂ ਸ੍ਵੈ-ਧਰਮ ਦੀ ਕਰਦੇ ਹਾਂ, ਤੇ ਇਸ ਤਰ੍ਹਾਂ ਸ੍ਵੈ-ਧਰਮ ਦੀ ਅਪੂਰਨਤਾ ਨੂੰ ਪ੍ਰਵਾਨ ਕੀਤਾ ਜਾਂਦਾ ਹੈ। ਸਚ ਦੇ ਖੋਜੀ ਨੂੰ, ਜੋ ਪਿਆਰ ਦੇ ਅਸੂਲਾਂ ਤੇ ਚਲਦਾ ਹੈ, ਫੌਰਨ ਪ੍ਰਵਾਨ ਕਰਨਾ ਪੈਂਦਾ ਹੈ। ਜੇ ਸਾਨੂੰ ਸਤਯ ਦਾ ਪੂਰਨ ਗਿਆਨ ਹੁੰਦਾ, ਤਾਂ ਅਸੀ ਨਿਰੇ ਹੀ ਖੋਜੀ ਨਹੀਂ ਸਗੋਂ ਪ੍ਰਭੂ ਨਾਲ ਇਕ ਹੋ ਗਏ ਹੁੰਦੇ, ਕਿਉਂਕਿ ਸਚ ਹੀ ਰਬ ਹੈ। ਪਰ ਨਿੱਰੇ ਖੋਜੀ ਹੋਣ ਕਰ ਕੇ, ਅਸੀ ਆਪਣੀ ਜੱਦੋ ਜਹਿਦ ਵਿਚ ਰੁਝੇ ਰਹਿੰਦੇ ਹਾਂ ਅਤੇ ਆਪਣੀਆਂ ਤਰੁਟੀਆਂ ਤੋਂ ਚੇਤੰਨ ਹੁੰਦੇ ਹਾਂ ਤੇ ਜੇ ਅਸੀ ਅਪੂਰਨ ਹੁੰਦੇ ਹਾਂ ਤਾਂ ਸਾਡੇ ਤਸੱਵਰ ਤੇ ਮਜ਼੍ਹਬ ਦਾ ਅਪੂਰਨ ਹੋਣਾ ਵੀ ਅਵੱਸ਼ ਹੈ।

੩੪