ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੧.

ਰਵਾਦਾਰੀ ਅਥਵਾ ਮਜ਼੍ਹਬਾਂ ਦੀ ਸਮਾਨਤਾ-੨.

(Tolerance i.e. equality of religions)

ਮੈਂ ਥੋੜਾ ਜਿਹਾ ਹੋਰ ਰਵਾਦਾਰੀ ਤੇ ਘੁੱਮਾਂਗਾ। ਸ਼ਾਇਦ ਮੇਰਾ ਭਾਵ ਵਧੇਰੇ ਸਪਸ਼ਟ ਹੋ ਜਾਵੇਗਾ, ਜੇ ਕਰ ਮੈਂ ਆਪਣੇ ਕੁਝ ਤਜਰਬੇ ਵੀ ਵਰਨਣ ਕਰ ਦਿਆਂ।

ਫੋਇਨਿਕਸ ਵਿਚ ਸਾਬਰਮਤੀ ਵਾਂਗ ਅਸੀ ਰੋਜ਼ਾਨਾ ਪ੍ਰਾਰਥਨਾ ਕਰਦੇ ਸਾਂ ਅਤੇ ਹਿੰਦੂਆਂ ਨਾਲ ਮੁਸਲਮਾਨ ਅਤੇ ਈਸਾਈ ਵੀ ਸ਼ਾਮਲ ਹੁੰਦੇ ਸਨ। ਸੁਰਗਵਾਸੀ ਸੇਠ ਰੁਸਤਮ ਜੀ ਤੇ ਉਨ੍ਹਾਂ ਦੇ ਬੱਚੇ ਵੀ ਆਮ ਤੌਰ ਤੇ ਪ੍ਰਾਰਥਨਾ ਤੇ ਆਉਂਦੇ ਸਨ। ਸੇਠ ਰੁਸਤਮ ਜੀ ਨੂੰ ਗੁਜਰਾਤੀ ਭਜਨ 'ਮਨੇ ਵਾਲੁਨੇ:'ਪਿਆਰਾ ਪਿਆਰਾ ਲਗਦਾ ਮੈਨੂੰ ਰਾਮ ਨਾਮ ਜੀ' ਬੜਾ ਪਸੰਦ ਸੀ। ਜੇ ਮੈਨੂੰ ਭੁਲੇਖਾ ਨਹੀਂ ਲਗਦਾ ਤਾਂ ਮਗਨ ਲਾਲ ਜਾਂ ਕਾਂਸ਼ੀ ਜੀ ਦੀ ਅਗਵਾਈ ਵਿਚ ਅਸੀ ਗਾ ਰਹੇ ਸਾਂ ਤਾਂ ਰੁਸਤਮ ਜੀ ਸੇਠ ਨੇ ਪ੍ਰਸੰਤਾ ਵਿਚ

੩੭