ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਿੰਦੇ ਨੇ। ਬਹੁਤ ਵੇਰਾਂ ਪੜ੍ਹਨ ਵਾਲੇ ਦੀ ਆਪਣੀ ਕਮਜ਼ੋਰੀ ਤੇ ਮਜ਼੍ਹਬੀ ਤਅੱਸਬ ਹੀ ਉਸ ਨੂੰ ਗ਼ਲਤੀ ਲਾ ਦਿੰਦੇ ਹਨ।

ਗਾਂਧੀ ਜੀ ਦੀ 'ਅਹਿੰਸਾ' ਦੀ ਤਾਰੀਫ਼ ਬੇ-ਮਿਸਾਲ ਹੈ। ਉਨ੍ਹਾਂ ਦਾ ਮਨੁਖੀ-ਆਤਮਾ ਦੀ ਨਿਰਮਲਤਾ ਵਿਚ ਵਿਸ਼ਵਾਸ ਸਾਧਾਰਨ ਤਜਰਬੇ ਅਤੇ ਜ਼ਿੰਦਗੀ ਤੋਂ ਪਰੇ ਦਾ ਹੈ। ਇਸ ਅਦੁਤੀ ਵਿਸ਼ਵਾਸ ਵਿਚੋਂ ਹੀ ਉਨ੍ਹਾਂ ਦਾ ਅਹਿੰਸਾ ਦਾ ਅਦੁਤੀ ਅਨੁਭਵ (Conception) ਨਿਕਲਦਾ ਹੈ। ਉਨ੍ਹਾਂ ਦਾ ਇਹ ਅਨੁਭਵ (Conception) ਹੀ ਸਾਨੂੰ ਉਨ੍ਹਾਂ ਦੀ ਅਪੂਰਨ ਮਨੁੱਖ ਹਸਤੀ ਅਤੇ ਸਿਖ ਗੁਰੂਆਂ ਜਾਂ ਸ੍ਰੀ ਕ੍ਰਿਸ਼ਨ ਅਤੇ ਸ੍ਰੀ ਰਾਮ ਚੰਦ੍ਰ ਵਰਗਿਆਂ ਅਵਤਾਰਾਂ ਦੇ ਭੇਦ ਨੂੰ ਦਰਸਾਂਦਾ ਹੈ।

ਮੈਂ ਮਹਾਤਮਾ ਜੀ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਆਪਣੀਆਂ ਪੁਸਤਕਾਂ ਪੰਜਾਬੀ ਵਿਚ ਤਰਜਮਾਂ ਕਰਨ ਦੀ ਲਾਲਸਾ ਨੂੰ ਤੋੜ ਚਾੜ੍ਹਨ ਦੀ ਆਗਿਆ ਦਿੱਤੀ ਹੈ। ਮੈਂ ਪੰਜਾਬੀ ਪਿਆਰਿਆਂ ਨੂੰ ਆਸ ਬਨ੍ਹਾ ਸਕਦਾ ਹਾਂ ਕਿ ਵਾਰੋ ਵਾਰ ਮਹਾਤਮਾ ਜੀ ਦੀਆਂ ਸਾਰੀਆਂ ਰਚਨਾਵਾਂ ਪੰਜਾਬੀ ਵਿਚ ਉਲਥਾ ਕੀਤੀਆਂ ਜਾਣਗੀਆਂ।

ਖੌੜ (ਅੱਟਕ)

ਸੰਤ ਸਿੰਘ ਕੋਛੜ

੧੮.੯.੪੨