ਪੰਨਾ:ਰਮਲ ਟੀਚਰ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)

ਹੋਂਵਦੀ ਹੈ ਜੋ ਅਸਲ ਵਿਚ ਕਚੀ ਚਾਂਦੀ ਹੁੰਦੀ ਹੈ ਓਸਨੂੰ ਵਿਚ ਪਾਵਣੇ ਦੀ ਕੋਈ ਜਰੂਰਤ ਨਹੀਂ ਹੈ ਬਨਾਵਨ ਵਾਲਾ ਪਾਕ ਸਾਫ ਹੋਵੇ ਮੁੂੰਹ ਕਿਬਲੇ ਵਲ ਕਰਕੇ ਰਖੇ ਤੋਲ ਵਿਚ ਕੁਰਰਾ ਸਭ ਤੋਲੇ ਹੋਵੇ ਜੇਕਰ ਸਤਾਂ ਤੋਂ ਲਿਆ ਤੇ ਕਛ ਭੀ ਉਤੇ ਹੋ ਤਾਂ ਸਤ ਪਾਸੇ ਜਾਂ ਸਤਰਤੀਆ ਹੋ ਕਿਉਂਕਿ ਸਤਾਂ ਤੋਲਿਆਂ ਵਿਚ ਸਤਾ ਸਤਾਰਿਆਂ ਦੀ ਨਿਸਬਤ ਹੈ ਜਾਂ ਫੇਰ ਬਾਰਾਂ ਤੋਲਿਆਂ ਦਾ ਹੋਵੇ ਕਿਉਂਕਿ ਬਾਰਾਂ ਤੋਲਿਆਂ ਵਿਚ ਬਾਰਾਂ ਬੁਰਜਾਂ ਦੀ ਨਿਸਬਤ ਹੈ । ਸਤਾਂ ਧਾਤਾਂ ਦੀ ਏਹ ਬਾਤ ਹੈ ਕਿ ਉਸ ਪਰਵਰਦ ਗਾਰ ਨੇ ਤਾਂ ਸਤਾਰਿਆਂ ਦੀ ਤਾਸੀਰ ਦੇ ਨਾਲ ਸਤ ਧਾਤਾ ਪੈਦਾ ਕੀਤਿੀਆਂ ਹੈਨ ਸੋਨਾਂ ਸੂਰਜ ਦੀ ਤਾਸੀਰ ਦਾ ਹੈ ਜਾਂਦੀ ਚੰਦ੍ਰਮਾਂ ਦੀ ਤਸੀਰ ਦੀ ਹੈ। ਲੋਹਾ ਮੰਗਲ ਦੀ ਤਸੀਰ ਦਾ ਹੈ ਸਿਕਾ ਛਨਿਛਰ ਦੀ ਤਸੀਰ ਦਾ ਹੈ ਕਲੀ ਬ੍ਰਹਸਪਤ ਦੀ ਤਸੀਰੇ ਦੀ ਹੈ ਤਾਂਬਾ ਸੁਕਰ ਦੀ ਤਸੀਰ ਦਾ ਹੈ। ਜਿਸਤ ਬੁਧ ਦੀ