ਪੰਨਾ:ਰਮਲ ਟੀਚਰ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੪)

ਖਾਨਾ ਨਾਜਰ ਤੇ ਗਵਾਹ ਏਸਦਾ ਹੈ ਪੰਜਵੇਂ ਖਾਨੇ ਵਿਚ ਭੀ ਸਾਦ ਦਾਖਲ ਸ਼ਕਲ ਹੈ ਤੇ ਬਹੁਤ ਹੀ ਕੁਤਬਦਾਰ ਖਾਨਾ ਮਾਲ ਨੂੰ ਹੈ । ਅਰਥ ਬਹੁਤ ਮਾਲ ਮਿਲੇ। ਜੇਕਰ ਗਵਾਹ ਨਹਸ ਖਾਰਜ ਹੈ ਤਾਂ ਸ਼ਕਲ ਖਾਨਾ ਮਾਲ ਦੀ ਬਹੁਤ ਕਮਜ਼ੋਰ ਹੈ ਬਿਲਕੁਲ ਆਪਣਾ ਅਸਰ ਨਾ ਕਰੇਗੀ ਧਿਆਨ ਕਰਕੇ ਵੇਖੋ ਕਿ ਕਚੈਹਰੀ ਵਿਚ ਜਿਸ ਮਨੁਖ ਦੇ ਗਵਾਹ ਚੁਸਤ ਚਲਾਕ ਹੁੰਦੇ ਹਨ ਓਹ ਮੁਕਦਮਾ ਜਿਤ ਲੈਂਦਾ ਹੈ ਜਿਸ ਮਨੁਖ ਦੇ ਗਵਾਹ ਹਛੀ ਗਵਾਹੀ ਨਹੀਂ ਦੇਂਦੇ ਭਾਵੇਂ ਮੁਦਈ ਦਾ ਦਾਵਾ ਠੀਕ ੨ ਸਚਾ ਹੋਵੇ ਤਦ ਭੀ ਓਹ ਮੁਕਦਮਾ ਹਾਰ ਦੇਂਦਾ ਹੈ ਇਸੇ ਤਰਾਂ ਜਾਇਚੇ ਵਿਚ ਸਮਝਣਾ ਚਾਹੀਏ।

ਹੁਣ ਤੁਹਾਨੂੰ ਬਿੰਦੂ ਕੇ ਹਰਕਤ ਦੇਵਣ ਦਾ ਤੇ ਪ੍ਰਸ਼ਨ
ਪ੍ਰਸ਼ਨ ਕਢਣ ਦਾ ਤਰੀਕਾ ਦਸਦੇ ਹਾਂ

ਪ੍ਰਛਕ ਆ ਕੇ ਚੁੱਪ ਕਰਕੇ ਬੈਠ ਗਿਆ ਜਾਇਦਾ ਸੁਟਿਆ ਤਾਂ ਇਹ ਸ਼ਕਲ ਪੈਦਾ ਹੋਈ।