੨੦
(ਜਵਾਬ ਰਾਣੀ ਬਾਲ ਸੁੰਦਰਾਂ)
ਡਾਲ-ਡੋਰ ਮੇਰੀ ਐਸੀ ਹੁਸਨ ਵਾਲੀ ਡੌਰ ਭੌਰ ਤੈਨੂੰ ਦਿਆਂ ਕਰ ਜੋਗੀ
ਗੁਰੁਭਾਈ ਤੇ ਗੁਰੂ ਵੀ ਭੁਲ ਜਾਵੀਂ ਐਸਾ ਸੁਧ ਹੋਵੇ ਭੁੱਲੀਂ ਘਰ ਜੋਗੀ
ਜ਼ੁਲਫਾਂ ਕਾਲੀਆਂ ਨਾਗਨਾਂ ਜਦੋਂ ਵੇਖੇਂ ਜਾਵੇਂ ਵੇਂਹਦਿਆਂ ਸਾਰ ਹੀ ਮਰ ਜੋਗੀ
ਅਗੇ ਕਈ ਡਿਠੇ ‘ਗਯਾਨ' ਤੁਧ ਵਰਗੇ ਕਿਸੇ ਹੋਰ ਨੂੰ ਦਸ ਜਾ ਡਰ ਜੋਗੀ
(ਜਵਾਬ ਗੋਪੀ ਚੰਦ)
ਜ਼ੇ-ਜ਼ੋਰ ਹੈ ਹੁਸਨ ਦਾ ਚਾਰ ਦਿਨ ਦਾ ਢੱਲ ਜਾਵਣਾ ਅੰਤ ਨੂੰ ਰਾਣੀਏਂ ਨੀ
ਅਸੀਂ ਪਿਆਰੀਆਂ ਕੋਝੀਆਂ ਸੂਰਤਾਂ ਜੋ ਏਕੇ ਜਹੀਆਂ ਈ ਸਾਰੀਆ ਜਾਣੀਏਂ ਨੀ
ਸਿਰ ਤੇ ਮੌਤ ਬੈਠੀ ਲਿਸ਼ਕਾਂ ਮਾਰਦੀਏ ਰੰਨੇ ਪੱਟੀਆਂ ਕਾਹਨੂੰ ਲਸ਼ਕਾਨੀਏਂ ਨੀ
‘ਗ੍ਯਾਨ’ ਮੁਫਤ ਦਾ ਮਗਜ਼ ਖਪਾ ਨਾਹੀਂ ਮਰਦ ਫਾਹਨੀਏਂ ਤੇ ਮੱਥਾ ਲਾਨੀਏਂ ਨੀ
(ਜਵਾਬ ਰਾਣੀ ਬਾਲ ਸੁੰਦਰੀ)
ਸੀਨ-ਸੋਚ ਵਿਚਾਰ ਨੂੰ ਛਡਕੇ ਤੇ ਇਕ ਵਾਰ ਤਾਂ ਪਲੰਘ ਤੇ ਆ ਜੋਗੀ
ਵੇ ਮੈਂ ਬਾਂਦੀਆਂ ਸੁਣੇ ਗੁਲਾਮ ਤੇਰੀ ਇਕ ਵਾਰ ਆ ਗਲੇ ਲਗਾ ਜੋਗੀ
ਮੈਂ ਪਿਆਸ ਪਿਆਸ ਕੁਰਲਾਂਵਦੀ ਹਾਂ ਸ਼ਰਬਤ ਵਸਲ ਦਾ ਘੁਟ ਪਿਲਾ ਜੋਗੀ
‘ਗਯਾਨ' ਝਗੜਦੇ ਝਗੜਦੇ ਪਹਰ ਹੋਯਾ ਪਰਦਾ ਸ਼ਰਮ ਹਯਾ ਦਾ ਚਾ ਜੋਗੀ
(ਜਵਾਬ ਗੋਪੀ ਚੰਦ)
ਸ਼ੀਨ-ਸ਼ਰਮ ਕਰ ਰਾਣੀਏਂ ਦਿਲੋਂ ਰਤੀ ਮੁਢੋਂ ਇਕ ਦੇ ਨਾਲ ਚਾ ਲਾਵੀਏ ਨੀ
ਕਰਦਾ ਪਤੀ ਦੀ ਕੋਈ ਵੀ ਰੀਸ ਨਾਹੀਂ ਐਵੇਂ ਯਾਰ ਨ ਬਹੁਤ ਬਣਾਵੀਏ ਨੀ
ਭਾਵੇਂ ਹੋਵੇ ਮੰਦਾ ਭਾਵੇਂ ਹੋਵੇ ਚੰਗਾ ਨਿਤ ਪਤੀ ਦੇ ਚਰਨ ਦਬਾਵੀਏ ਨੀ
ਪਤੀ ਆਪਣੇ ਦੀ ਛੇਜ ਮਾਣੀਏ ਨੀ ਨਹੀਂ ਗੈਰ ਤੇ ਚਿਤ ਡੁਲਾਵੀਏ ਨੀ
ਸੁਵਾਦ-ਸਬਰ ਸੰਤੋਖ ਨਹੀਂ ਜਿਨ੍ਹਾਂ ਤਾਈਂ ਸਿਰ ਓਹਨਾਂ ਸੁਆਹ ਦਾ ਛਜ ਹੈ ਨੀ
ਮਿੱਟੀ ਉਨ੍ਹਾਂ ਦੀ ਬਲੇ ਜਹਾਨ ਅੰਦਰ ਲੰਘਣ ਸ਼ਰਮ ਥੀਂ ਮੁਖ ਨੂੰ ਕਜ ਹੈ ਨੀ
ਫੋਲਨ ਜੋ ਅਰੂੜੀਆਂ ਵਾਂਗ ਕਾਵਾਂ ਜਗਾ ਜਗਾ ਤੇ ਪੈਂਵਦੀ ਕਲ ਹੈ ਨੀ
'ਗਯਾਨ ਚੰਦ' ਕਾਲਾ ਮੂੰਹ ਕਰਦਿਆਂ ਨੀ ਅਗੇ ਰਬ ਦੇ ਆਂਵਦੀ ਲਜ ਹੈ ਨੀ
ਜ਼ੁਵਾਦ-ਜ਼ਰਬ ਜਦ ਮੌਤ ਦੀ ਲਗਣੀ ਏਂ ਫੇਰ ਪਟਣੀ ਉਤਾਂ ਨਿਗਾਹ ਨਾਹੀਂ
ਮੂਰਖ ਸੈਂਕੜੇ ਸਾਲਾਂ ਦੇ ਲਾਣ ਅਰਬੇ ਏਥੇ ਪਲ ਦਾ ਪਲ ਵਿਸਾਹ ਨਾਹੀਂ
ਟੂਣੇ ਹਾਰੀਏ ਹੁਸਨ ਪਿਆਰੀਏ ਨੀ ਰਾਹ ਜਾਂਦੀਆਂ ਮੁਰਗੀਆਂ ਫਾਹ ਨਾਹੀਂ