ਪੰਨਾ:ਰਾਜਾ ਧਿਆਨ ਸਿੰਘ.pdf/110

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘‘ਚੁਪ ਰਹੋ! ਇਨ੍ਹਾਂ ਗੱਲਾਂ ਨੂੰ ਪੁਛਣ ਵਾਲੇ ਤੁਸੀਂ ਕੌਣ ਓ।’’

ਧਿਆਨ ਸਿੰਘ ਉਠ ਕੇ ਬੋਲਿਆ- "ਭਰਾਵੋ! ਤੁਸਾਂ ਕਿਸੇ ਗਲਤ ਫਹਿਮੀ ਵਿਚ ਨਹੀਂ ਆਉਣਾ। ਸ਼ਾਹੀ ਕਿਲੇ ਵਿਚ ਮਹਾਰਾਜਾ ਖੜਕ ਸਿੰਘ ਨੂੰ ਤੁਹਾਡੇ ਵਿਚੋਂ ਕੋਈ ਵੀ ਮਿਲ ਸਕਦਾ ਏ। ਸੱਚੀ ਗੱਲ ਇਹ ਹੈ ਕਿ ਇਕ ਪਾਸੇ ਉਨ੍ਹਾਂ ਦਾ ਦਿਲ ਰਾਜ ਭਾਗ ਤੋਂ ਉਕਤਾ ਗਿਆ ਏ ਤੇ ਦੂਜੇ ਪਾਸੇ ਉਨ੍ਹਾਂ ਦੀ ਸੇਹਤ ਖਰਾਬ ਹੋ ਗਈ ਏ। ਮੇਰੇ ਤੇ ਕੰਵਰ ਸਾਹਿਬ ਦੇ ਹਜ਼ਾਰ ਜ਼ੋਰ ਦੇਣ ਪਰ ਭੀ ਉਹ ਦਰਬਾਰ ਵਿਚ ਆਉਣ ਲਈ ਰਾਜ਼ੀ ਨਹੀਂ ਹੋਏ।’’

ਕੁਝ ਧਿਆਨ ਸਿੰਘ ਦੀ ਸਫ਼ਾਈ ਤੇ ਕੁਝ ਸਰਦਾਰ ਲਹਿਣਾ ਸਿੰਘ ਦੀ ਡਾਂਟ ਨੇ ਫੇਰ ਦਰਬਾਰ ਵਿਚੋਂ ਕੋਈ ਅਵਾਜ਼ ਨਾ ਉਠਣ ਦਿਤੀ ਪਰ ਇਹ ਖਿਆਲ ਸਾਰਿਆਂ ਦਾ ਪੱਕਾ ਹੋ ਗਿਆ ਕਿ ਦਾਲ ਵਿਚ ਕੁਝ ਕਾਲਾ ਕਾਲਾ ਜ਼ਰੂਰ ਏ।

ਰਾਜਾ ਧਿਆਨ ਸਿੰਘ ਨੇ ਮਹਾਰਾਜਾ ਨੌਨਿਹਾਲ ਸਿੰਘ ਨੂੰ ਰਾਜ ਤਿਲਕ ਆਪਣੀ ਹੱਥੀਂ ਦਿਤਾ। ਗਿਆਨੀ ਗੁਰਮੁਖ ਸਿੰਘ ਨੇ ਅਰਦਾਸਾ ਸੋਧਿਆ। ਸਾਰੇ ਸਰਦਾਰਾਂ ਨੇ ਨਵੇਂ ਮਹਾਰਾਜ ਨੂੰ ਤੋਹਫੇ ਦਿਤੇ। ਦਰਬਾਰ ਵਲੋਂ ਭੁਗਤੀਆਂ ਤੇ ਇਨਾਮ ਇਨਾਮਾਂ ਵਜੋਂ ਵੰਡੇ ਗਏ। ਸ਼ਾਹੀ ਬੈਂਡ ਵਜਿਆ ਤੇ ਸ਼ਾਹੀ ਕਿਲੇ ਵਿਚੋਂ ੧੦੧ ਤੋਪਾਂ ਦੀ ਸਲਾਮੀ ਨਾਲ ਕੰਵਰ ਨੌਨਿਹਾਲ ਸਿੰਘ ਆਪਣੇ ਪਿਤਾ ਦੀ ਰਾਜ ਗੱਦੀ ਪਰ ਬਹਿ ਕੇ ਪੰਜਾਬ ਦਾ ਰਾਜ ਕਾਜ ਚਲਾਉਣ ਲਗਾ।

ਮਹਾਰਾਜਾ ਨੌਨਿਹਾਲ ਸਿੰਘ ਦੀ ਉਮਰ ਭਾਵੇਂ ਕਿਤਨੀ ਹੀ ਛੋਟੀ ਸੀ ਪਰ ਉਹ ਇਕ ਉਚੇ ਹੌਸਲੇ ਵਾਲਾ ਸਿਪਾਹੀ ਤੇ

-੧੦੮-