ਪੰਨਾ:ਰਾਜਾ ਧਿਆਨ ਸਿੰਘ.pdf/116

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਲਬੀ ਕੀਤੀ। ਧਿਆਨ ਸਿੰਘ ਕੀ ਉਤਰ ਦਿੰਦਾ। ਉਸ ਨੇ ਬਥੇਰਾ ਟਾਲ ਮਟੋਲਾ ਕਰਨ ਦਾ ਯਤਨ ਕੀਤਾ ਪਰ ਮਹਾਰਾਜਾ ਨੌਨਿਹਾਲ ਸਿੰਘ ਦੀ ਤਸੱਲੀ ਨਹੀਂ ਹੋਣੀ ਸੀ ਤੇ ਨਾ ਹੋਈ, ਉਸੇ ਸਮੇਂ ਫੌਜੀ ਜਰਨੈਲ ਵੰਤੂਰਾ ਤੇ ਸ: ਅਜੀਤ ਸਿੰਘ ਸੰਧਾਵਾਲੀਏ ਦੀ ਕਮਾਨ ਹੇਠ ਖਾਲਸਾ ਫੌਜਾਂ ਨੂੰ ਜਮੂੰ ਪਰ ਰਾਜਾ ਗੁਲਾਬ ਸਿੰਘ ਤੋਂ ਮਾਮਲਾ ਉਗਰਾਹੁਣ ਲਈ ਚੜ੍ਹਾਈ ਦਾ ਹੁਕਮ ਹੋ ਗਿਆ। ਇਹ ਦੋਵੇਂ ਜਰਨੈਲ ਡੋਗਰਿਆਂ ਦੇ ਕਟੜ ਦੁਸ਼ਮਨ ਸਨ ਤੇ ਜੰਮੂ ਤੇ ਉਨ੍ਹਾਂ ਦੀ ਕਮਾਨ ਹੇਠ ਸਿਖ ਫੌਜਾਂ ਦੀ ਚੜ੍ਹਾਈ-ਇਸ ਨਾਲ ਧਿਆਨ ਸਿੰਘ ਨੂੰ ਆਪਣੇ ਪੈਰਾਂ ਹੇਠੋਂ ਮਿਟੀ ਨਿਕਲਦੀ ਦਿਸੀ, ਸਾਰੀਆਂ ਆਸਾਂ ਉਮੈਦਾਂ ਪਰ ਪਾਣੀ ਫਿਰਦਾ ਦਿਸਿਆ ਤੇ ਸਾਰੀ ਕੀਤੀ ਕਰਾਈ ਪਰ ਮਿੱਟੀ ਪੈਂਦੀ ਨਜ਼ਰ ਆਈ। ਉਸ ਦੀਆਂ ਆਸਾਂ ਉਮੈਦਾਂ ਦਾ ਮਹੱਲ ਮਹਾਰਾਜਾ ਨੌਨਿਹਾਲ ਸਿੰਘ ਦੀ ਇਕ ਠੋਕਰ ਨਾਲ ਧਰਤੀ ਨਾਲ ਮਿਲਦਾ ਜਾ ਰਿਹਾ ਸੀ। ਰਾਜਾ ਧਿਆਨ ਸਿੰਘ ਤੇ ਰਾਜਾ ਗੁਲਾਬ ਸਿੰਘ ਤਾਂ ਸਿਖ ਰਾਜ ਦੀਆਂ ਵੰਡੀਆਂ ਪਾਈ ਬੈਠੇ ਸਨ ਤੇ ਏਸੇ ਆਸ ਵਿਚ ਗੁਲਾਬ ਸਿੰਘ ਨੇ ਮਾਮਲਾ ਰੋਕ ਰਖਿਆ ਸੀ। ਮਹਾਰਾਜਾ ਨੌਨਿਹਾਲ ਸਿੰਘ ਨੂੰ ਤਾਂ ਉਹ ਆਪਣਾ ਖਿਡਾਉਣਾ ਹੀ ਸਮਝੀ ਬੈਠੇ ਸਨ ਪਰ ਹੁਣ ਜਦ ਉਸਨੇ ਉਲਟਾ ਇਨ੍ਹਾਂ ਨੂੰ ਖਿਡਾਉਣਾ ਬਣਾਉਣਾ ਤੇ ਇਨ੍ਹਾਂ ਦੇ ਮਨਸੂਬੇ ਮਿਟੀ ਵਿਚ ਮਿਲਾਉਣੇ ਸ਼ੁਰੂ ਕਰ ਦਿਤੇ ਤਾਂ ਅੱਖਾਂ ਖੁਲ੍ਹੀਆਂ।

ਜਿਹਾ ਕੁ ਉਪਰ ਦੱਸਿਆ ਜਾ ਚੁਕਿਆ ਹੈ ਰਾਜਾ ਧਿਆਨ ਸਿੰਘ ਦਾ ਵਡਾ ਭਰਾ ਰਾਜਾ ਗੁਲਾਬ ਸਿੰਘ ਜਮੂੰ ਤੇ ਕਸ਼ਮੀਰ ਦਾ ਖੁਦ ਮੁਖਤਾਰ ਹਾਕਮ ਬਣੀ ਬੈਠਾ ਸੀ ਤੇ

-੧੧੪-