ਪੰਨਾ:ਰਾਜਾ ਧਿਆਨ ਸਿੰਘ.pdf/164

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘‘ ਧੰਨ ਭਾਗ ਏ ਜੋ ਕੀੜੀ ਦੇ ਘਰ ਨਰੈਣ ਆਏ ! ਰਾਜਾ ਧਿਆਨ ਸਿੰਘ ਨੇ ਕਿਹਾ ।
‘‘ ਰਾਜਾ ਜੀ ! ਤੁਸੀਂ ਸਾਨੂੰ ਆਪਣਾ ਲਖ ਦੁਸ਼ਮਨ ਸਮਝੋ ਪਰ ਸਾਥੋਂ ਤਾਂ ਪਿਆਰ ਛਡਿਆ ਨਹੀਂ ਨਾ ਜਾਂਦਾ, ਚੇਤ ਸਿੰਘ ਵੇਲੇ ਮਿਲਕੇ ਕੰਮ ਕੀਤਾ ਸਾਨੂੰ ਕਦੇ ਨਹੀਂ ਭੁਲਦਾ । ’’ਸ੍ਰਦਾਰ ਲਹਿਣਾ ਸਿੰਘ ਨੇ ਕਿਹਾ।
‘‘ ਰਾਮ ! ਰਾਮ !! ਭਾਈਆ ਜੀ ਮੇਰਾ ਤੁਹਾਡੇ ਨਾਲ ਵੈਰ, ਮੈਂ ਤਾਂ ਤੁਹਾਡਾ ਸੱਚਾ ਖਾਦਮ ਹਾਂ, ਇਹ ਰਾਜੇ ਵੈਰ ਆਪਣਾ ਕਢਦੇ ਹਨ ਤੇ ਬਦਨਾਮ ਦੂਸਰੇ ਨੂੰ ਕਰਦੇ ਹਨ। ਧਿਆਨ ਸਿੰਘ ਬੋਲਿਆ ।
‘‘ਰਾਜਾ ਜੀ ! ਅਸੀਂ ਉਨ੍ਹਾਂ ਦਾ ਹੱਥ ਠੋਕਾ ਬਣਦੇ ਤਾਂ ਹਾਂ ਈ ਨਾ’’, ਸ: ਅਜੀਤ ਸਿੰਘ ਨੇ ਟਕੋਰ ਲਾਈ ।
‘‘ ਭਰਾਵੋ ! ਇਹ ਕਿਸੇ ਦੇ ਨਹੀਂ, ਮੇਰੇ ਭੀ ਨਹੀਂ ਤੇ ਤੁਹਾਡੇ ਭੀ ਨਹੀਂ । ’’ ਧਿਆਨ ਸਿੰਘ ਨੇ ਗੱਲ ਮੋੜੀ।
‘‘ ਸੋ ਤਾਂ ਹੈ ਈ । ’’ ਲਹਿਣਾ ਸਿੰਘ ਨੇ ਉਤਰ ਦਿਤਾ।
‘‘ ਤੁਸੀਂ ਭਾਵੇਂ ਕੁਝ ਵੀ ਮੈਨੂੰ ਸਮਝੋ ਪਰ ਮੈਥੋਂ ਤੁਹਾਡਾ ਪਿਆਰ ਛਡਿਆ ਨਹੀਂ ਜਾਂਦਾ। ਸੱਚੀ ਗਲ ਇਹ ਹੈ ਕਿ ਮਹਾਰਾਜਾ ਤੁਹਾਡੇ ਨਾਲ ਦਿਲੋਂ ਸਾਫ ਨਹੀਂ ਜੇ ਹੋਇਆ । ’’
‘‘ ਕੀ ਮਤਲਬ ? ’’
‘‘ ਭਰਾਵੋ ! ਕੀ ਪੁਛਦੇ ਹੋ, ਅਜੇ ਪਰਸੋਂ ਤੁਹਾਨੂੰ ਮੁੜ ਕੈਦ ਕਰਨ ਦੀਆਂ ਗੱਲਾਂ ਕਰ ਰਿਹਾ ਸੀ, ਇਸ ਨੂੰ ਬਦਲਦੇ ਕਿਹੜੀ ਦੇਰ ਲਗਦੀ ਏ। ’’
‘‘ ਤਾਂ ਕੀਤਾ ਕੀ ਜਾਵੇ? ’’ ਲਹਿਣਾ ਸਿੰਘ ਨੇ ਪੁੱਛਿਆ।

-੧੬੨-