ਪੰਨਾ:ਰਾਜਾ ਧਿਆਨ ਸਿੰਘ.pdf/166

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਤਿਕਾਰ ਨਾਲ ਮਿਲਿਆ ਤੇ ਪੁਛਿਆ- ‘‘ ਸੁਣਾਓ ਚਾਚਾ ਜੀ ! ਸੁਖ ਤਾਂ ਹੈ।’’
ਮਹਾਰਾਜਾ ਸ਼ੇਰ ਸਿੰਘ ਸ: ਲਹਿਣਾ ਸਿੰਘ ਸੰਧਾਵਾਲੀਏ ਨੂੰ ਚਾਚਾ ਕਿਹਾ ਕਰਦੇ ਸ਼ੀ । ‘‘ ਮਹਾਰਾਜ ! ਸੁਖ ਹੁੰਦੀ ਤਾਂ ਇਤਨੀ ਦੂਰ ਕਿਉਂ ਆਉਂਦੇ ? ’ ਸ: ਲਹਿਣਾ ਸਿੰਘ ਨੇ ਉਤਰ ਦਿਤਾ ।
 ‘‘ ਤਾਂ ਕੀ ਗਲ ਏ? ’’
 ‘‘ ਗਲ ਕੀ ਏ ਮਹਾਰਾਜ ! ਸੱਚੀ ਪਛਦੇ ਹੋ, ਅਸੀਂ ਤੁਹਾਨੂੰ ਕਤਲ ਕਰਨ ਲਈ ਆਏ ਹਾਂ । ’’
ਇਹ ਸੁਣ ਕੇ ਮਹਾਰਾਜਾ ਸ਼ੇਰ ਸਿੰਘ ਖਿੜ ਖਿੜਾ ਕੇ ਹੱਸ ਪਿਆ, ਆਪਣੇ ਹੱਥ ਦੀ ਤਲਵਾਰ ਸ: ਲਹਿਣਾ ਸਿੰਘ ਦੇ ਪੈਰਾਂ ਵਿਚ ਸੁਟ ਕੇ ਬੋਲਿਆ- ‘‘ ਧੰਨ ਭਾਗ ਜੇ ਮੈਂ ਚਾਚੇ ਦੇ ਹੱਥੋਂ ਕਤਲ ਹੋਵਾਂ, ਪਿਓ ਕੀ ਤੇ ਚਾਚਾ ਕੀ, ਇਸ ਨੇਕ ਕੰਮ ਲਈ ਕੀ ਪੁਛਦੇ ਹੋ, ਔਹ ਫੜੋ ਤਲਵਾਰ ਤੇ ਛੇਤੀ ਕਰੋ।’’
ਸ: ਲਹਿਣਾ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਦੇ ਕਦਮ ਚੁੰਮਦੇ ਹੋਏ ਕਿਹਾ-ਮੇਰੇ ਪਿਆਰੇ ਮਹਾਰਾਜ ! ਅਸੀਂ ਤੁਹਾਡੇ ਨਿਮਕ ਹਰਾਮ ਨਹੀਂ ਹੋ ਸਕਦੇ, ਗੱਲ ਇਹ ਹੈ ਕਿ ਧਿਆਨ ਸਿੰਘ ਡੋਗਰੇ ਦੀ ਬਦਨੀਅਤ ਤੋਂ ਤੁਹਾਨੂੰ ਖਬਰਦਾਰ ਕਰਨ ਲਈ ਆਏ ਹਾਂ, ਉਨ੍ਹਾਂ ਨੇ ਤੁਹਾਨੂੰ ਕਤਲ ਕਰਨ ਲਈ ਸਾਨੂੰ ਆਖਿਆ ਏ । ’’
 ‘‘ ਇਹ ਨਿਮਕ ਹਰਾਮ ਡੋਗਰੇ ਅਜੇ ਬਾਜ ਨਹੀਂ ਆਉਂਦੇ । ’’ ਮਹਾਰਾਜਾ ਸ਼ੇਰ ਸਿੰਘ ਦੁਖੀ ਹੋ ਕੇ ਬੋਲਿਆ।
 ‘‘ ਮਹਾਰਾਜ ! ਕੀ ਦੱਸੀਏ, ਉਹ ਤਾਂ ਤੁਹਾਡੀ ਜਾਨ ਦਾ

-੧੬੪-