ਪੰਨਾ:ਰਾਜਾ ਧਿਆਨ ਸਿੰਘ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੂੰ ਜਗੀਰ ਦੇ ਦਿੱਤੀ ਏ।’’

‘‘ਹਲਾ!’’

‘‘ਹਾਂ!’’

‘‘ਤੇ ਉਥੋਂ ਦੇ ਮੁਸਲਮਾਨਾਂ ਨੂੰ ਚੁਕ ਕੇ ਉਸ ਦੇ ਗੱਲ ਪਾ ਦੇਣਾ ਸੀ।’’

‘‘ਭਰਾ ਜੀ! ਵੇਖ ਚੁਕਿਆ ਹਾਂ, ਸਭ ਕੁਝ ਕਰਕੇ।’’

‘‘ਫੇਰ!’’

‘‘ਫੇਰ ਕੀ ਭਲਾ ਉਸ ਸ਼ੇਰ ਦੇ ਅਗੇ ਕੋਈ ਠਹਿਰਦਾ ਏ। ਪਿੰਡਾਂ ਦੇ ਪਿੰਡ ਫਨਾਹ ਕਰ ਦਿੱਤੇ ਨੇ ਉਸ ਨੇ।’’

‘‘ਫੇਰ ਕੋਈ ਹੋਰ ਇਲਾਜ ਕਰੋ ਨਾ, ਉਸ ਦਾ ਕੰਡਾ ਕੱਢਣ ਤੋਂ ਬਿਨਾਂ ਤਾਂ ਕੰਮ ਨਹੀਂ ਬਣਨਾ।"

‘‘ਚੰਗਾ।’’

ਇਸ ਦੇ ਪਿਛੋਂ ਦੋਹਾਂ ਭਰਾਵਾਂ ਨੇ ਕੰਨਾਂ ਵਿਚ ਥੋੜਾ ਦੇਰ ਘੁਸਰ ਮੁਸਰ ਕੀਤੀ ਤੇ ਗੁਲਾਬ ਸਿੰਘ ਚਲਿਆ ਗਿਆ। ਉਹ ਅੱਜ ਪਿਸ਼ਾਵਰ ਜਾ ਰਿਹਾ ਹੈ। ਉਥੋਂ ਦਾ ਗਵਰਨਰ ਬਣ ਕੇ।___________

-੧੯-