ਪੰਨਾ:ਰਾਜਾ ਧਿਆਨ ਸਿੰਘ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਪ ਹਦਾਇਤਾਂ ਦਿੰਦਾ ਤੇ ਫੌਜੀਆਂ ਦੇ ਹੌਸਲੇ ਵਧਾਉਂਦਾ ਰਿਹਾ।

ਜਮਰੌਦ ਦਾ ਕਿਲਾ ਤਾਂ ਨਲੂਆ ਸਰਦਾਰ ਜਿਤ ਹੀ ਗਿਆ ਸੀ ਪਰ ਚੂੰਕਿ ਕਿਲੇ ਵਿਚ ਸਿਖ ਫੌਜ ਦੀ ਗਿਣਤੀ ਥੋੜੀ ਸੀ, ਇਸ ਲਈ ਉਸ ਨੂੰ ਮੁਕੰਮਲ ਜਿਤ ਨਹੀਂ ਸਮਝਿਆ ਜਾ ਸਕਦਾ ਸੀ ਤੇ ਨਾਲ ਇਸ ਗੱਲ ਦਾ ਭੀ ਖਤਰਾ ਸੀ ਕਿ ਜੇ ਨਲੂਆ ਸਰਦਾਰ ਦੀ ਮੌਤ ਦੀ ਖਬਰ ਬਾਹਰ ਨਿਕਲ ਗਈ ਤਦ ਕਿ ਪਠਾਣੀ ਲਸ਼ਕਰ ਉਲਟ ਕੇ ਨਾ ਪੈ ਜਾਵੇ। ਇਸ ਕਰਕੇ ਸ:ਮਹਾਂ ਸਿੰਘ ਨੇ ਲਾਹੌਰ ਤੋਂ ਖਾਲਸਾ ਫੌਜ ਦੇ ਪੁਜਣ ਤਕ ਇਸ ਮੌਤ ਦੀ ਖਬਰ ਨੂੰ ਲੁਕਾਈ ਰਖਿਆ, ਪਰੰਤੂ ਜਦ ਫੌਜ ਕਿਲੇ ਦੇ ਅੰਦਰ ਪੁਜ ਗਈ ਤੇ ਕੋਈ ਖਤਰਾ ਬਾਕੀ ਨਾ ਰਿਹਾ ਤੇ ਨਲੂਏ ਸਰਦਾਰ ਦੀ ਮੌਤ ਦਾ ਭੇਦ ਖੋਲ੍ਹ ਦਿਤਾ ਗਿਆ।

ਅੱਜ ਸਿਖ ਫੌਜ ਦੇ ਬਹਾਦਰ ਜਰਨੈਲ ਸ:ਹਰੀ ਸਿੰਘ ਨਲੂਏ ਦੀ ਮੌਤ ਪਰ ਸਾਰਾ ਪੰਜਾਬ ਅਥਰੂ ਕੇਰ ਰਿਹਾ ਹੈ। ਸਰਹੱਦ ਵਿਚ ਤਾਂ ਖਾਸ ਤੌਰ ਪਰ ਹਲ-ਚਲੀ ਮਚੀ ਹੋਈ ਏ ਕਾਬਲ ਵਿਚ ਘਿਉ ਦੇ ਦੀਵੇ ਬਲ ਰਹੇ ਹਨ ਤੇ ਜਮਰੋਦ ਦੇ ਕਿਲੇ ਵਿਚ ਮਾਤਮ ਹੋ ਰਿਹਾ ਏ। ਪਠਾਣ ਹੱਥ ਮਲ ਰਹੇ ਹਨ ਕਿ ਜੋ ਇਸ ਮੌਤ ਦੀ ਖਬਰ ਉਹਨਾਂ ਨੂੰ ਪਹਿਲਾਂ ਮਿਲ ਜਾਂਦੀ ਤਾਂ ਉਹ ਕਿਲਾ ਸਿਖਾਂ ਪਾਸ ਕਦੇ ਭੀ ਨਾ ਰਹਿਣ ਦਿੰਦੇ, ਅਕਾਲ ਪੁਰਖ ਕਿਸੇ ਮਨੁਖ ਨੂੰ ਹੀ ਅਜੇਹਾ ਦਬਦਬਾ ਦਿੰਦਾ ਹੈ ਕਿ ਜਿਸ ਦਾ ਅਸਰ ਉਸ ਦੇ ਮਰਨ ਪਿਛੋਂ ਭੀ ਨਹੀਂ ਜਾਂਦਾ ਤੇ ਉਹਨਾਂ ਹੀ ਮਨੁਖਾਂ ਵਿਚੋਂ ਸੀ ਇਕ ਨਲੂਆ ਸਰਦਾਰ।

ਇਸ ਮੌਤ ਦਾ ਜਿੰਨਾ ਵਧੇਰੇ ਦੁਖ ਸ਼ੇਰੇ ਪੰਜਾਬ ਨੂੰ ਹੋਇਆ, ਸਾਰੀ ਜ਼ਿੰਦਗੀ ਵਿਚ ਉਹਨਾਂ ਨੂੰ ਇੰਨਾ ਦੁਖ ਕਾਸੇ ਦਾ

-੨੬-