ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ (ਕਿਸ਼ਨ ਸਿੰਘ ਆਰਫ਼).pdf/11

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(12)

ਭੈੜੀ ਰੰਨ ਬਦਕਾਰ ਬਸ ਮੋਈ ਚੰਗੀ ਜੜ੍ਹ ਆਪਣੀ ਆਪ ਹੀ ਪਟਿਆ ਸੂ। ਕਿਸ਼ਨ ਸਿੰਘ ਮੈਂ ਮੂਲ ਨ ਬੋਲਿਆ ਹਾਂ ਤੰਦ ਮੋਹ ਵਾਲਾ ਮੈਨੂੰ ਕਟਿਆਸੂ ।੫੫।

ਤੋਤਾ ਆਖਦਾ ਰਾਣੀਏਂ ਕਢ ਮੈਨੂੰ ਜ਼ਰਾ ਲਵਾਂ ਜਹਾਨ ਦੀ ਵਾਏ ਇਥੇ। ਕਈ ਸਾਲ ਹੋਏ ਵਿਚ ਪਿੰਜਰੇ ਦੇ ਮੈਨੂੰ ਛਡਿਆ ਰਾਜੇ ਨੇ ਪਾਏ ਇਥੇ। ਰਾਣੀ ਭੁਲ ਇਵੇਂ ਤੋਤਾ ਛੱਡ ਦਿਤਾ ਬੈਠ ਸੁਧ ਤੇ ਤੁਧ ਗਵਾਏ ਇਥੇ। ਕਿਸ਼ਨ ਸਿੰਘ ਕੀ ਕਿਸੇ ਨੂੰ ਦੋਸ਼ ਦੇਣਾ ਦਿਤਾ ਹੋਣੀ ਨੇ ਕੰਮ ਬਜਾਏ ਇਥੇ ॥੫੬॥

ਹੋਣੀ ਮਾਰਿਆ ਰਜਿਆਂ ਰਾਣਿਆਂ ਨੂੰ ਦੇਖੋ ਭਰਥਰੀ ਜਹੇ ਫਕੀਰ ਕੀਤੇ। ਸੁਲੇਮਾਨ ਨੂੰ ਤਖਤ ਤੋਂ ਸੁਟਿਆ ਈ ਵਲੀ ਔਲੀਆ ਪਕੜ ਦਿਲਗੀਰ ਕੀਤੇ। ਸੂਲੀ ਚਾਹੜ ਦਿਤੇ ਮਨਸੂਰ ਤਾਈਂ ਸਾਹ ਸ਼ੰਮਸ ਜਿਹੇ ਲੀਰੋ ਲੀਰ ਕੀਤੇ। ਕਿਸ਼ਨ ਸਿੰਘ ਰਾਵਨ ਜਿਹੇ ਬਲੀ ਯੋਧੇ ਰਾਮ ਚੰਦ ਨੇ ਮਾਰ ਦਿਲਗੀਰ ਕੀਤੇ ।੫੭।

ਦੁੱਖ ਦੇਵਣਾ ਕਿਸੇ ਨੂੰ ਨਹੀਂ ਚੰਗਾ ਵੈਰ ਕਿਸੇ ਦੇ ਨਾਲ ਨ ਰੱਖ ਭਾਈ। ਇਕ ਕੱਖ ਦੁਖਾਵਨਾ ਭਲਾ ਨਾਹੀਂ ਮਾਰੇ ਜੋਤ ਪਵੇ ਵਿਚ ਅੱਖ ਭਾਈ। ਵੈਰ ਪਵੇ ਜੇ ਨਾਲ ਫਕੀਰ ਦੇ ਵੀ ਓਹ ਵੀ ਮਾਰ ਆਹੀਂ ਲਵੇ ਭੁੱਖ ਭਾਈ। ਕਿਸ਼ਨ ਸਿੰਘ ਤੋਤੇ ਦੇਖੋ ਜਹੀ ਕੀਤੀ ਕੀਤੀ ਮਾਰ ਕੇ ਕੱਖ ਤੋਂ ਲੱਖ ਭਾਈ ॥੫੮॥

ਤੋਤਾ ਮਹਿਲ ਤੋਂ ਉਡਿਆ ਖਾਏ ਗੁਸਾ ਅਤੇ ਪਾਸ ਰਸਾਲੂ ਦੇ ਜਾਂਵਦਾ ਈ। ਰਾਜਾ ਖੇਲਦਾ ਅਹਾ ਸ਼ਿਕਾਰ ਤਦੋਂ ਮਾਰ ਹਿਰਨ ਕਬਾਬ ਕਰਾਂਵਦਾ ਈ। ਉਹਨੂੰ ਰੋਏ ਕੇ ਦਸਿਆ ਹਾਲ ਸਾਰਾ ਰਾਜਾ ਗਜ਼ ਸੀਨੇ ਅੰਦਰ ਖਾਂਵਦਾ ਈ। ਕਿਸ਼ਨ ਸਿੰਘ ਸੁਣਾ ਤੂੰ ਤੋਤਿਆ ਓਏ ਸਾਰਾ ਹਾਲ ਰਾਜਾ ਫੁਰਮਾਂਵਦਾ ਈ ॥੫੯॥

ਤੋਤੇ ਆਖਿਆ ਕੋਕਲਾਂ ਕੱਚ ਕੀਤੋ ਇਕ ਯਾਰ ਨੂੰ ਪਾਸ ਬੁਲਾਇਆ ਸੂ। ਓਹਦੇ ਨਾਲ ਬੈਠੀ ਮੌਜਾਂ ਮਾਨਣੇ ਨੂੰ ਧਰਮ ਕਰਮ ਤੇ ਸ਼ਰਮ ਗਵਾਇਆ ਸੂ। ਏਸ ਗੱਲ ਤੋਂ ਮੈਨਾ ਨੇ ਮਨ੍ਹਾ ਕੀਤਾ ਗਲ ਘੁਟ ਕੇ ਪਾਰ ਲੰਘਾਇਆ ਸੂ। ਕਿਸ਼ਨ ਸਿੰਘ ਮੈਂ ਨਾਲ ਫਰੇਬ ਆਇਆ ਕੈਦੋਂ ਕੱਢ ਆਜ਼ਾਦ ਕਰਾਇਆ ਸੂ ॥੬੦॥

ਰਾਜੇ ਆਖਿਆ ਤੋਤਿਆ ਚਲ ਯਾਰਾ ਉਠ ਘੋੜੇ ਤੇ ਤੁਰਤ ਸਵਾਰ ਹੋਇਆ। ਮਾਰ ਘੋੜੇ ਨੂੰ ਅੱਡੀਆਂ ਬਹੁਤ ਰਾਜਾ ਤਨੋਂ ਭੌਰ ਤਾਜੀ ਬੋਲਣਹਾਰ ਹੋਇਆ। ਕਹਿੰਦਾ ਜ਼ੋਰ ਨ ਲਾ ਖਾਂ ਰਾਜਿਆ ਓਏ ਓੜਕ ਰੂਪ ਪਰ ਨਾਰ ਦਾ ਯਾਰ ਹੋਇਆ। ਕਿਸ਼ਨ ਸਿੰਘ ਜਿਸ ਇਸ਼ਕ ਦਾ ਸਰ ਲੀਤਾ ਸੋਈ ਜਾਨ ਤਲੇ ਤਲਵਾਰ