ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ (ਕਿਸ਼ਨ ਸਿੰਘ ਆਰਫ਼).pdf/10

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

11

ਇਕ ਰੋਜ਼ ਰਾਣੀ ਬਾਰੀ ਵਿਚ ਬੈਠੀ ਅਤੇ ਤਕਦੀ ਸੀ ਤਲੇ ਵਲ ਪਿਆਰੇ। ਆਇਆ ਇਕ ਰਾਜਾ ਅਸਵਾਰ ਘੋੜੇ ਹੋਡੀ ਨਾ ਮਤੇ ਖੂਬ ਸ਼ਕਲ ਪਿਆਰੇ। ਸੂਰਤ ਰਾਣੀ ਦੀ ਵੇਖ ਬੇਤਾਬ ਹੋਇਆ ਅਤੇ ਅਗਾਂ ਨ ਸਕਿਆ ਹਲ ਪਿਆਰੇ। ਕਿਸ਼ਨ ਸਿੰਘ ਕਹਿੰਦਾ ਪਾਣੀ ਪਿਆਸ ਲਗੀ ਬਿਰਹੋਂ ਨਾਲ ਗਿਆ ਜਲ ਪਿਆਰੇ ॥੪੯॥

ਦੇਖ ਕੋਕਲਾਂ ਹੋਡੀ ਨੂੰ ਦੰਗ ਹੋਈ ਕਿਹਾ ਆ ਪਿਆਰੇ ਕਿਹਾ ਆ ਪਿਆਰੇ। ਘੋੜਾ ਬੰਨਕੇ ਆ ਤੂੰ ਮਹਿਲ ਉਤੇ ਨਹੀਂ ਜਾਹ ਪਿਆਰੇ ਨਹੀਂ ਜਾਹ ਪਿਆਰੇ। ਤੇਰੇ ਇਸ਼ਕ ਦੀ ਅੱਗ ਨੇ ਸਾੜਿਆ ਮੈਂ ਸੀਨੇ ਲਾਏ ਪਿਆਰੇ ਸੀਨੇ ਲਾਏ ਪਿਆਰੇ। ਕਿਸ਼ਨ ਸਿੰਘ ਕੁਰਬਾਨ ਹੈ ਜਾਨ ਮੇਰੀ ਕਰੀਂ ਭਾ ਪਿਆਰੇ ਕਰੀਂ ਭਾ ਪਿਆਰੇ ।੫੦।

ਹੋਡੀ ਬੰਨ੍ਹ ਘੋੜਾ ਗਿਆ ਮਹਿਲ ਉਤੇ ਮਿਲਿਆ ਕੋਕਲਾਂ ਨੂੰ ਹੱਸ ਹੱਸ ਕੇ ਜੀ। ਰਲ ਮਿਲ ਬੈਠੇ ਦੋਵੇਂ ਮੀਤ ਪਿਆਰੇ ਖੂਬ ਸੇਜ ਸੁਹਾਵਨੀ ਕੱਸਕੇ ਜੀ। ਸੀਨੇ ਠੰਢ ਪਈ ਦੋਹਾਂ ਪਿਆਰਿਆਂ ਦੇ ਗਿਆ ਪਰੇਮ ਵਾਲਾ ਬਦਲ ਵਸ ਕੇ ਜੀ। ਕਿਸ਼ਨ ਸਿੰਘ ਦੇਖੋ ਰਾਣੀ ਕੋਕਲਾਂ ਨੂੰ ਮੈਨਾ ਕਹਿੰਦੀ ਹੈ ਗੱਲ ਇਕ ਹੱਸਕੇ ਜੀ ॥੫੧॥

ਸੁਣੀ ਰਾਣੀਏਂ ਤੂੰ ਐਵੇਂ ਜਾਣੀਏਂ ਨੀ ਭਈਏ ਖਾਣੀਏਂ ਨੀ ਕਹਿਰ ਕਮਾਇਆ ਈ। ਲੱਜ ਵੱਢੀਆ ਪੇਕਿਆਂ ਸੌਹਰਿਆਂ ਦੀ ਮਨੁਸ਼ ਜੀਉਂਦਿਆਂ ਯਾਰ ਬਣਾਇਆ ਈ। ਜਤ ਸਤ ਗਵਾਏ ਬੇ-ਧਰਮ ਹੋਈਓਂ ਦੁੱਖ ਪਾਵਸੇਂ ਦਗਾ ਕਮਾਇਆ ਈ। ਕਿਸ਼ਨ ਸਿੰਘ ਸੁਹਾਗ ਤੇ ਭਾਗ ਵਾਲੀ ਨਾਗ ਜਾਣ ਗਲ ਵਿਚ ਪਾਯਾ ਈ ॥੫੨॥

ਰਾਣੀ ਆਖਿਆ ਮੈਨਾ ਨੂੰ ਚੁਪ ਕਰ ਨੀ ਨਹੀਂ ਮਾਰਕੇ ਜਾਨ ਗਵਾਏ ਦੇਸਾਂ। ਗਲਾ ਘੁਟਕੇ ਪੁਟਕੇ ਵਾਲ ਸਾਰੇ ਪਰੇ ਸੁੱਟ ਕੇ ਕਿਤੇ ਗਵਾਏ ਦੇਸਾਂ। ਬਿੱਲੀ ਮੈਨਾਂ ਨੂੰ ਮਾਰਕੇ ਖਾਏ ਗਈ ਰਾਜੇ ਆਂਵਦੇ ਨੂੰ ਸਮਝਾਏ ਦੇਸ਼ਾਂ। ਕਿਸ਼ਨ ਸਿੰਘ ਮੈਂ ਯਾਰ ਦੇ ਨਾਲ ਰਹਿਸਾਂ ਤੈਨੂੰ ਮਾਰ ਮੁਕਾਏ ਖਪਾਏ ਦੇਸਾਂ ।੫੩॥

ਮੈਨਾ ਕਿਹਾ ਮੈਂ ਤੇਰੀ ਨ ਇਕ ਮੰਨਾਂ ਭਾਵੇਂ ਮਾਰ ਮੈਨੂੰ ਹੱਤਿਆਰੀਏ ਨੀ। ਰਾਜੇ ਆਂਵਦੇ ਨੂੰ ਤੇਰਾ ਹਾਲ ਦੱਸਾਂ ਜਿਹੜੇ ਕਰੇਂ ਕਾਰੇ ਕਾਰੇ-ਹਾਰੀਏ ਨੀ। ਮਰਦ ਓਪਰੇ ਨਾਲ ਨਿਹਾਲ ਹੋਈ ਸੈਂ ਵਿਭਚਾਰ ਕਰੇਂ ਵਿਭਚਾਰੀਏ ਨੀ। ਕਿਸ਼ਨ ਸਿੰਘ ਯਾਰ ਸੰਗ ਨਿਸੰਗ ਹੋਈਏਂ ਅੰਤ ਤੰਗ ਹੋਸੇਂ ਸਾਈਂ ਮਾਰੀਏ ਨੀ ॥੫੪॥

ਰਾਣੀ ਮਾਰਕੇ ਮੈਨਾ ਦੀ ਜਾਨ ਕੱਢੀ ਗਲਾ ਘੁਟ ਕੇ ਕਿਤੇ ਜਾ ਸੁੱਟਿਆ ਸੂ। ਤੋਤਾ ਆਖਦਾ ਰਾਣੀਏਂ ਭਲਾ ਕੀਤੋ ਬੋਲੀ ਆਪਣੀ ਦੀ ਖੱਟੀ ਖਟਿਆ ਸੂ।