[6]
ਕਹਿੰਦਾ ਤੋਤੇ ਨੂੰ ਸ਼ਹਿਰ ਦੀ ਖਬਰ ਲਿਆਓ ਆਪ ਲਾਹਕੇ ਕਪੜੇ ਨਹਾਂਵਦਾ ਈ ਇਕ ਸਿਲ ਤੇ ਲਿਖਿਆ ਦੇਖ ਲੀਤਾ ਜਦੋਂ ਧਿਆਨ ਉਹਦੀ ਵਲ ਪਾਂਵਦਾ ਈ ਕਿਸ਼ਨ ਸਿੰਘ ਪਾਣੀ ਪੀਵੇ ਖੇਡ ਬਾਜ਼ੀ ਏਹੋ ਰਾਜਾ ਸਿਰਕਪ ਫੁਰਮਾਂਵਦਾ ਈ ।੧੮।
ਰਾਜਾ ਬਾਵਲੀ ਦੇ ਵਿਚੋਂ ਬਾਹਰ ਆਯਾ ਪਾਣੀ ਪੀਵਣਾ ਜਦੋਂ ਸੁਗੰਧ ਹੋਇਆ ਤੋਤਾ ਆਏ ਕੇ ਹੱਥ ਤੇ ਬੈਠ ਗਿਆ ਰਾਜਾ ਦੇਖਕੇ ਬਹੁਤ ਆਨੰਦ ਹੋਇਆ। ਕਹਿੰਦਾ ਹਾਲ ਹਵਾਲ ਸੁਨਾਉ ਸਾਰਾ ਮੈਂ ਤਾਂ ਬਹੁਤ ਹੀ ਆ ਫਿਕ੍ਰ-ਮੰਦ ਹੋਇਆ। ਕਿਸ਼ਨ ਸਿੰਘ ਪ੍ਰਦੇਸ ਕਲੇਸ਼ ਰਹਿੰਦਾ ਗਮ ਨਾਲ ਦੁਖੀ ਬੰਦ ੨ ਹੋਇਆ ।੧੯।
ਤੋਤਾ ਆਖਦਾ ਸ਼ਹਿਰ ਨੂੰ ਚੱਲ ਰਾਜਾ ਪਹਿਲੇ ਆਵਸੀ ਇਕ ਘੜਿਆਲ ਭਾਈ। ਸਵਾ ਮਣ ਪਕਾ ਉਹਦਾ ਭਾਰ ਹੋਸੀ ਸਵਾ ਮਣ ਦੀ ਮੂੰਗਲੀ ਨਾਲ ਭਾਈ। ਅੱਵਲ ਉਹ ਘੜਿਆਲ ਬਜਾਏ ਕੇ ਜੀ ਅਗੋਂ ਰੱਖਣਾ ਪੈਰ ਸੰਭਾਲ ਭਾਈ। ਕਿਸ਼ਨ ਸਿੰਘ ਇਕ ਚੀਲ ਆ ਫਿਰੂ ਸਿਰ ਪਰ ਕਰੂ ਹਾਲ ਥੀਂ ਚਾਏ ਬੇ-ਹਾਲ ਭਾਈ ॥੨੦॥
ਉਹ ਚੀਲ ਹੈ ਰਾਜਿਆ ਕਾਲ ਜੋਗਨ ਤੀਰ ਮਾਰ ਉਹ ਨੂੰ ਥਲੇ ਸੁਟ ਜਾਵੀਂ। ਅਗੇ ਸ਼ਹਿਰ ਦੇ ਬੂਹੇ ਨੂੰ ਜੰਦਰਾ ਹੈ ਲੱਤ ਮਾਰਕੇ ਉਸਨੂੰ ਸੁਟ ਜਾਵੀਂ ਬਾਹਰ ਲੜਕੀਆਂ ਪੀਂਘ ਝੂਟੇਂਦਿਆਂ ਨੇ ਖੰਡੇ ਨਾਲ ਲਾਸਾਂ ਸਭੇ ਕੱਟ ਜਾਵੀਂ ਕਿਸ਼ਨ ਸਿੰਘ ਪਹਿਰੇਦਾਰ ਦੇਵ ਹੋਸੀ ਉਸਨੂੰ ਮਾਰਕੇ ਚੌੜ ਚੁਪੱਟ ਜਾਵੀਂ ।੨੧।
ਕੰਵਰ ਸ਼ਹਿਰ ਦੀ ਤਰਫ ਰਵਾਨ ਹੋਇਆ ਪਹਿਲੇ ਜਾਏ ਘੜਿਆਲ ਬਜਾਇਓ ਸੂ। ਚੀਲ ਆਏ ਕੇ ਸਿਰ ਤੇ ਭੌਣ ਲੱਗੀ ਉਹਨੂੰ ਮਾਰ ਕੇ ਤੀਰ ਗਿਰਾਇਓ ਸੂ। ਲੱਤ ਮਾਰਕੇ ਜੰਦਰਾ ਤੋੜ ਦਿਤਾ ਤੇਗ ਦਿਉ ਦੇ ਸੀਸ ਚਲਾਇਉ ਸੂ। ਕਿਸ਼ਨ ਸਿੰਘ ਲਾਸਾਂ ਕਟ-ਪਟ ਵਾਲੀਆਂ ਥਲੇ ਚਾਏ ਭੰਗੂੜੇ ਨੂੰ ਡਾਇਉ ਸੂ ॥੨੨॥
ਰਾਜਾ ਸ਼ਹਿਰ ਸਿਰਕੱਪ ਦੇ ਜਾਏ ਵੜਿਆ ਪਿਆ ਸ਼ੋਰ ਸ੍ਰਕਾਰ ਦਰਬਾਰ ਸਾਈਂ। ਲਾਸਾਂ ਵਡੀਆਂ ਤੋੜਿਆ ਜੰਦਰੇ ਨੂੰ ਕੀਤੀ ਸਾਰਿਆਂ ਜਾਏ ਪੁਕਾਰ ਸਾਈਂ। ਸੁਣਕੇ ਕਿਹਾ ਸਿਰਕੱਪ ਕੁਝ ਫਿਕਰ ਨਾਹੀਂ ਖੂਬ ਲਵਾਂਗਾ ਉਸਦੀ ਸਾਰ ਸਾਈਂ। ਕਿਸ਼ਨ ਸਿੰਘ ਜੋ ਖੇਲੇਗਾ ਨਾਲ ਮੇਰੇ ਉਹਨੂੰ ਜਿਤਕੇ ਲਵਾਂਗਾ ਮਾਰ ਸਾਈਂ ॥੨੩॥
ਕੰਵਰ ਸ਼ਹਿਰਦੇ ਵਿਚ ਜਾਂ ਵੜਨ ਲੱਗਾ ਇਕ ਯਾਰ ਦੇ ਨਾਲ ਪਿਆਰ ਪਾਯਾ ਜਿਹੜਾ ਭੇਤੀ ਰਾਜੇ ਸਿਰਕੱਪ ਦਾ ਸੀ ਕਿਸੇ ਯਾਰ ਕੋਲੋਂ ਇਸਰਾਰ ਪਾਇਆ। ਜੂਆ