ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ (ਕਿਸ਼ਨ ਸਿੰਘ ਆਰਫ਼).pdf/6

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

[7]

ਖੇਲ ਜਿਤੇ ਜਿਵੇਂ ਰਾਜਿਆਂ ਨੂੰ ਸਾਰਾ ਓਸਦਾ ਵਣਜ ਵਪਾਰ ਪਾਇਆ। ਕਿਸ਼ਨ ਸਿੰਘ ਯਾਰੀ ਕਾਰੀ ਕੰਮ ਆਵੇ ਹੋਇਆ ਕੰਮ ਸਾਰਾ, ਜਦੋਂ ਯਾਰ ਪਾਇਆ ।੨੪।

ਕਿਹਾ ਯਾਰ ਨੇ ਰਾਜਿਆ ਸਮਝ ਤੈਨੂੰ ਦਸਾਂ ਹਾਲ ਸਿਰਕੱਪ ਦਾ ਫੋਲ ਕੇ ਜੀ। ਪਾਸ ਖੇਲਦਾ ਤੇ ਮਕਰ ਮੇਲਦਾ ਹੈ ਮਾਰੇ ਸੱਚਿਆਂ ਨੂੰ ਝੂਠ ਬੋਲ ਕੇ ਜੀ। ਚੂਹਾ ਇਕ ਸਿਖਾਏ ਜੀ ਰੋਲ ਕੀਤਾ ਕਰੇ ਰੋਲ ਮਾਰੇ ਰਦ ਰੋਲ ਕੇ ਜੀ। ਕਿਸ਼ਨ ਸਿੰਘ ਟੱਲੀ ਰੁਖ ਨਾਲ ਬੱਧੀ ਟੱਲੀ ਨਾਲ ਰੱਸੀ ਇਕ ਟੋਲ ਕੇ ਜੀ ॥੨੫॥

ਦਗੇ ਨਾਲ ਉਹ ਬਾਜ਼ੀਆਂ ਜਿਤਦਾ ਹੈ ਅਤੇ ਮਾਰਦਾ ਰਾਜਿਆਂ ਰਾਣਿਆਂ ਨੂੰ। ਕੈਦ ਕੀਤੇ ਪਏ ਢੋਣ ਕੂੜਾ ਨਾਹੀਂ ਦੇਂਵਦਾ ਜਾਣ ਨਿਮਾਣਿਆਂ ਨੂੰ। ਕਈ ਮਾਰ ਤਲਵਾਰ ਦੋ ਚਾਰ ਟੁਕੜੇ ਅਤੇ ਰਖਿਆ ਸਿਰ ਨਿਤਾਣਿਆਂ ਨੂੰ। ਕਿਸ਼ਨ ਸਿੰਘ ਨ ਉਸਨੂੰ ਕੋਈ ਮਿਲਿਆ ਖੇਤ ਬੀਜਦਾ ਭੁੰਨਿਆਂ ਦਾਣਿਆਂ ਨੂੰ ॥੨੬॥

ਤੈਨੂੰ ਓਸ ਦਾ ਖੂਬ ਇਲਾਜ ਦਸਾਂ ਬੱਚਾ ਬਿਲੀ ਦਾ ਲਿਆ ਇਕ ਪਾਲ ਭਾਈ। ਪਾਸਾ ਖੇਲ ਤੇ ਸਿਖਾ ਬੈਠਾਲ ਉਹਨੂੰ ਚੂਹੇ ਮਾਰਨੇ ਖੂਬ ਸਿਖਾਲ ਭਾਈ। ਜਦੋਂ ਸਿਖ ਬਿਲੀ ਖਬਰਦਾਰ ਹੋਵੇ ਫੇਰ ਖੇਲ ਸਿਰਕੱਪ ਦੇ ਨਾਲ ਭਾਈ। ਕਿਸ਼ਨ ਸਿੰਘ ਸਿਰੋ ਸਿਰ ਬਾਜ਼ੀ ਲਏ ਕੇ ਤੂੰ ਏਵੇਂ ਗੁਆਏਂਗਾ ਵਕਤ ਨ ਟਾਲ ਭਾਈ ॥੨੭॥

ਬਿਲੀ ਇਕ ਰਸਾਲੂ ਨੇ ਆਣ ਪਾਲੀ ਅਤੇ ਓਸਨੂੰ ਵਲ ਸਿਖਾਇਆ ਈ। ਚੂਹੇ ਪਕੜਨੇ ਨੂੰ ਮਿਸਲ ਸ਼ੇਰ ਹੋਈ ਪਾਸਾ ਖੇਲਕੇ ਪਾਸ ਬਿਠਾਇਆ ਈ। ਲਿਆ ਯਾਰ ਨੂੰ ਨਾਲ ਤੇ ਸਾਥ ਬਿੱਲੀ ਉਠ ਤਰਫ ਸਿਰਕੱਪ ਸਿਧਾਇਆ ਈ। ਕਿਸ਼ਨ ਸਿੰਘ ਲੈਕੇ ਮਿਲਿਆ ਦਸਤ-ਪੰਜਾ ਬੜੇ ਅਦਬ ਦੇ ਨਾਲ ਬੁਲਾਇਆ ਈ ॥੨੮।

ਕਿਹਾ ਰਾਜੇ ਸਿਰਕੱਪ ਨੇ ਆਓ ਬੈਠੋ ਬੜੀ ਦਯਾ ਹੋਈ ਮਹਾਰਾਜ ਪਿਆਰੇ ਦੂਰੋਂ ਆਏ ਕੇ ਦਰਸ ਦੀਦਾਰ ਦਿਤਾ ਸਾਡੇ ਭਾਗ ਜਾਗੇ ਸੁਤੋ ਆਜ ਪਿਆਰੇ। ਕਈਆਂ ਦਿਨਾਂ ਦੇ ਆਏ ਹੋ ਸ਼ਹਿਰ ਸਾਡੇ ਦੀਆਂ ਦਰਸ਼ਨ ਕੀਆ ਆ ਕਾਜ ਪਿਆਰੇ। ਕਿਸ਼ਨ ਸਿੰਘ ਸਿਰਕਪ ਜਿਉਂ ਬੇਰ ਕਾਠਾ ਉਤੋਂ ਨਰਮ ਵਿਚੋਂ ਸਖਤ ਪਾਜ ਪਿਆਰੇ ॥੨੯॥

ਕਿਹਾ ਰਾਜੇ ਰਸਾਲੂ ਨੇ ਦਇਆ ਤੇਰੀ ਤੇਰਾ ਆਸਰਾ ਤਕਕੇ ਆਇਆ ਮੈਂ। ਦਿਤਾ ਦੇਸ਼ ਨਿਕਾਲੜਾ ਬਾਪ ਮੈਨੂੰ ਹਾਂ ਰਾਜੇ ਸਲਵਾਨ ਦਾ ਜਾਇਆ ਮੈਂ। ਇਹ ਯਾਰ ਮਿਲਿਆ ਰਿਹਾ ਪਾਸ ਇਸਦੇ ਨਾਹੀਂ ਆਇਆ ਬਹੁਤ ਸ਼ਰਮਾਯਾ ਮੈ। ਕਿਸ਼ਨ ਸਿੰਘ