ਪੰਨਾ:ਰਾਜ ਕੁਮਾਰੀ.pdf/104

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੱਪ ਦੀ ਮਣੀ


ਰਾਜੇ ਨੇ ਭਗੀਰਥ ਨੂੰ ਕਿਹਾ, "ਮਿਤ੍ਰ! ਰਾਜ ਕੁਮਾਰੀ ਤੇਰੇ ਪ੍ਰਸ਼ਨਾਂ ਦਾ ਉੱਤਰ ਦਿੰਦੀ ਜਾ ਰਹੀ ਹੈ, ਹੁਣ ਕੇਵਲ ਪੰਜ ਦਿਨ ਬਾਕੀ ਹਨ, ਮੈਂ ਵਿਯੋਗ ਦੀਆਂ ਘੜੀਆਂ ਕਿਸ ਤਰ੍ਹਾਂ ਕਟਾਂ? ਪਹਿਲਾਂ ਤਾਂ ਇਸ ਦੀ ਤਸਵੀਰ ਮੇਰਾ ਕਾਲਜਾ ਠੰਢਾ ਕਰੀ ਰਖਦੀ ਸੀ, ਪਰ ਹੁਣ ਤਾਂ ਇਹ ਸਗੋਂ ਅਗ ਵਾਂਗੂੰ ਸਾੜਦੀ ਹੈ।"

ਉਸ ਨੇ ਸਾਰੀ ਰਾਤ, ਕਦੀ ਤਸਵੀਰ ਨੂੰ ਤਕਦਿਆਂ ਤੇ ਕਦੀ ਉਸ ਨੂੰ ਪਰ੍ਹਾਂ ਹਟਾਂਦਿਆਂ ਲੰਘਾ ਦਿਤੀ। ਦਿਨ ਦੀਆਂ ਘੜੀਆਂ ਬਾਗ਼ ਵਿਚ ਕਟ ਸ਼ਾਮ ਨੂੰ ਭਗੀਰਥ ਨਾਲ ਫਿਰ ਦਰਬਾਰ ਵਿਚ ਪੁਜਾ। ਰਾਜ ਕੁਮਾਰੀ ਦੁਧ ਵਰਗੀ ਸਫ਼ੈਦ ਸਾੜ੍ਹੀ ਪਾਈ ਆਪਣੇ ਸਿੰਘਾਸਨ ਤੇ ਬਰਾਜਮਾਨ ਸੀ। ਉਸ ਨੇ ਸ਼ਰਮੀਲੇ ਨੈਨਾਂ ਨਾਲ ਰਾਜੇ ਵਲ ਤਕਿਆ। ਰਾਜੇ ਨੂੰ ਉਸ ਦੀ ਸ਼ਰਮੀਲੀ ਸੁੰਦਰਤਾ ਹੋਰ ਵੀ ਚੰਗੀ ਲਗੀ। ਉਹ ਸੰਦਲੀ ਤੇ ਬੈਠ ਗਿਆ ਤੇ ਭਗੀਰਥ ਨੇ ਅਗੇ ਵਧ ਕੇ ਆਖਿਆ-

"ਰਾਜ ਕੁਮਾਰੀ ਜੀ! ਕਿਸੇ ਸ਼ਹਿਰ ਦੀ ਦੀਵਾਰ ਦੇ ਬਾਹਰ ਇਕ ਪਵਿਤਰ ਤੇ ਪੁਰਾਣਾ ਬੋਹੜ ਦਾ ਰੁਖ ਸੀ, ਜਿਸ ਦੀਆਂ ਖੋਖਲੀਆਂ ਜੜ੍ਹਾਂ ਵਿਚ ਇਕ ਕਾਲਾ ਸੱਪ ਰਹਿੰਦਾ ਸੀ। ਉਹ ਰੋਜ਼ ਬਾਹਰ ਨਿਕਲਦਾ ਤੇ ਰੁਖ ਦੇ ਸਾਹਮਣੇ ਸੂਰਜ ਦੀ ਰੋਸ਼ਨੀ ਵਿਚ ਕੁੰਡਲੀ ਮਾਰ ਕੇ ਬਹਿ ਜਾਂਦਾ। ਲੋਕ ਆਉਂਦੇ ਤੇ ਉਸ ਨੂੰ ਦੁਧ ਤੇ ਮਠਿਆਈਆਂ ਦੇ ਚੜ੍ਹਾਵੇ ਚੜ੍ਹਾ ਜਾਂਦੇ।

"ਉਸੇ ਸ਼ਹਿਰ ਵਿਚ ਇਕ ਧਨੀ ਜੌਹਰੀ ਸੀ, ਜਿਸ ਦੀ ਇਕ

੧੦੧