ਪੰਨਾ:ਰਾਜ ਕੁਮਾਰੀ.pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰ ਪੁਤ੍ਰੀ ਸੀ ਜਿਸ ਨੂੰ ਹੀਰੇ ਜਵਾਹਰਾਂ ਨਾਲ ਬੜਾ ਪ੍ਰੇਮ ਸੀ। ਉਸ ਕੋਲ ਹਰ ਤਰ੍ਹਾਂ ਦੇ ਮੋਤੀ, ਹੀਰੇ ਤੇ ਜਵਾਹਰ ਮੌਜੂਦ ਸਨ, ਪਰ ਸੱਪ ਦੀ ਮਣੀ ਨਹੀਂ ਸੀ। ਉਹ ਮਣੀ ਨੂੰ ਏਨਾ ਚਾਹੁੰਦੀ ਸੀ ਕਿ ਉਸ ਦੇ ਸਾਮ੍ਹਣੇ ਉਹਦੇ ਸਾਰੇ ਜਵਾਹਰ ਕੁਝ ਕੀਮਤ ਨਹੀਂ ਸਨ ਰਖਦੇ। ਉਸ ਨੇ ਕਿਧਰੇ ਉਸ ਪਵਿਤਰ ਬੋੜ੍ਹ ਵਾਲੇ ਸੱਪ ਦਾ ਹਾਲ ਸੁਣ ਲਿਆ। ਉਸ ਦੇ ਮਨ ਵਿਚ ਲੋਭ ਦੀ ਅੱਗ ਭੜਕ ਉਠੀ ਅਤੇ ਉਸ ਨੇ ਦੋਂਬਾ ਕੌਮ ਦੇ ਇਕ ਆਦਮੀ ਨੂੰ ਰੁਪਏ ਦੇ ਕੇ ਰਾਤ ਦੇ ਵੇਲੇ ਸੱਪ ਨੂੰ ਮਾਰਨ ਅਤੇ ਉਸ ਦੀ ਮਣੀ ਲਿਆਉਣ ਲਈ ਮਨਾ ਲਿਆ।

"ਜਦ ਉਸ ਆਦਮੀ ਨੇ ਮਣੀ ਲਿਆ ਦਿੱਤੀ ਤਾਂ ਜੌਹਰੀ ਦੀ ਪੁਤਰੀ ਨੇ ਸਮਝਿਆ ਕਿ ਉਸ ਨੂੰ ਆਪਣੇ ਜਨਮ ਦਾ ਫਲ ਮਿਲ ਗਿਆ ਹੈ। ਉਹ ਉਸ ਨੂੰ ਆਪਣੇ ਸਾਰੇ ਜਵਾਹਰਾਂ ਤੋਂ ਉੱਤਮ ਸਮਝਦੀ ਤੇ ਸਦਾ ਆਪਣੇ ਵਾਲਾਂ ਵਿਚ ਟੰਗ ਕੇ ਰਖਦੀ।

"ਸਪਾਂ ਦੇ ਰਾਜੇ ਦਾਸੋਕੀ ਨੇ ਜਦੋਂ ਆਪਣੇ ਇਕ ਸੱਪ ਦੀ ਮੌਤ ਦੀ ਖ਼ਬਰ ਸੁਣੀ ਤਾਂ ਗੁਸੇ ਨਾਲ ਭਰਿਆ ਫੁੰਕਾਰਨ ਲੱਗਾ। ਉਸ ਨੇ ਦੋਸ਼ੀ ਨੂੰ ਸਜ਼ਾ ਦੇਣ ਦਾ ਪੱਕਾ ਫ਼ੈਸਲਾ ਕਰ ਲਿਆ। ਉਹ ਮਨੁਸ਼ ਰੂਪ ਧਾਰ ਕੇ ਉਸ ਸ਼ਹਿਰ ਵਿਚ ਪੁਜਾ ਅਤੇ ਲੋਕਾਂ ਕੋਲੋਂ ਸੱਪ ਦਾ ਹਾਲ ਪੁਛਣ ਲੱਗਾ। ਅਖ਼ੀਰ ਉਸ ਨੂੰ ਪਤਾ ਲੱਗ ਗਿਆ ਕਿ ਫ਼ਲਾਣੇ ਜੌਹਰੀ ਦੀ ਪੁਤ੍ਰੀ ਕੋਲ ਮਾਰੇ ਗਏ ਸੱਪ ਦੀ ਮਣੀ ਹੈ।

"ਇਹ ਸੁਣ ਸੱਪਾਂ ਦੇ ਰਾਜੇ ਨੇ ਇਕ ਜੌਹਰੀ ਬੱਚੇ ਦਾ ਰੂਪ ਧਾਰਿਆ ਤੇ ਉਸ ਜੌਹਰੀ ਦੇ ਮਕਾਨ ਦੇ ਸਾਹਮਣੇ ਹੀ ਕਰਾਏ ਦਾ ਮਕਾਨ ਲੈ ਕੇ ਉਥੇ ਰਹਿਣ ਲਗ ਪਿਆ। ਲੋਕਾਂ ਨੂੰ ਉਸ ਨੇ ਇਹ ਦੱਸਣਾ ਸ਼ੁਰੂ ਕਰ ਦਿਤਾ ਕਿ ਵਪਾਰ ਦੇ ਸਬੰਧ ਵਿਚ ਉਹ ਸਫ਼ਰ ਕਰ ਰਿਹਾ ਹੈ। ਉਹ ਬੜੀ ਸ਼ਾਨ ਨਾਲ ਰਹਿਣ ਲਗ ਪਿਆ ਅਤੇ ਹਰ ਮਿਲਣ ਵਾਲੇ ਨੂੰ ਘਰ ਬੁਲਾਉਣ ਲਗ ਪਿਆ। ਕਰਦੇ ਕਰਦੇ ਉਸ ਦੀ ਦੋਸਤੀ ਉਸ ਜੌਹਰੀ ਨਾਲ ਵੀ ਹੋ ਗਈ, ਜਿਸ ਦੀ ਪੁਤ੍ਰੀ ਪਾਸ ਸੱਪ

੧੦੨