ਪੰਨਾ:ਰਾਜ ਕੁਮਾਰੀ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੇਮ ਤੇ ਮੌਤ


ਰਾਜੇ ਨੇ ਭਗੀਰਥ ਨੂੰ ਕਿਹਾ, "ਮਿੱਤ੍ਰ! ਇਹ ਸੱਚ ਹੈ ਕਿ ਮੈਂ ਕਿਸੇ ਪਿਛਲੇ ਜਨਮ ਦਾ ਕੀਤਾ ਭੋਗ ਰਿਹਾ ਹਾਂ। ਹੁਣ ਕੇਵਲ ਚਾਰ ਦਿਨ ਬਾਕੀ ਰਹਿ ਗਏ ਹਨ। ਮੈਨੂੰ ਨਜ਼ਰ ਆ ਰਿਹਾ ਹੈ ਕਿ ਰਾਜ ਕੁਮਾਰੀ ਪ੍ਰੀਖਿਆ ਵਿਚ ਪੂਰੀ ਉਤਰੇਗੀ। ਹੁਣ ਤਾਂ ਤਸਵੀਰ ਦਾ ਅੰਮ੍ਰਿਤ ਵੀ ਵਿਸ਼ ਬਣ ਗਿਆ ਹੈ, ਜਿਹੜਾ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੈਨੂੰ ਖ਼ਤਮ ਕਰ ਦੇਵੇਗਾ।"

ਉਸ ਨੇ ਸਾਰੀ ਰਾਤ ਨਿਰਾਸਤਾ ਵਿਚ ਤਸਵੀਰ ਤਕਦਿਆਂ ਕੱਟੀ। ਦਿਨ ਬਾਗ਼ ਵਿਚ ਟਹਿਲ ਕੇ ਬਿਤਾਇਆ ਤੇ ਸ਼ਾਮ ਨੂੰ ਫਿਰ ਭਗੀਰਥ ਨੂੰ ਨਾਲ ਲੈ ਕੇ ਦਰਬਾਰ ਵਿਚ ਪੁਜਾ। ਰਾਜ ਕੁਮਾਰੀ ਲਾਲ ਰੰਗ ਦੀ ਸਾੜ੍ਹੀ ਤੇ ਕੀਮਤੀ ਜਵਾਹਰਾਤ ਪਾਈ ਸਿੰਘਾਸਨ ਤੇ ਬਰਾਜਮਾਨ ਸੀ। ਉਸ ਨੇ ਨਿਉਂ ਕੇ ਰਾਜੇ ਵੱਲ ਵੇਖਿਆ। ਰਾਜੇ ਨੂੰ ਉਸ ਦੀ ਇਹ ਨਜ਼ਾਕਤ ਬਹੁਤ ਚੰਗੀ ਲੱਗੀ। ਉਹ ਇਕ ਸੰਦਲੀ ਤੇ ਬੈਠ ਗਿਆ। ਭਗੀਰਥ ਅੱਗੇ ਵਧਿਆ ਤੇ ਕਹਿਣ ਲੱਗਾ-

"ਰਾਜ ਕੁਮਾਰੀ ਜੀ! ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਦੀ ਮੌਤ ਦਾ ਮਾਤਮ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ, 'ਹੇ ਮੌਤ! ਤੂੰ ਬਲੀ ਹੈਂ, ਪਰ ਪ੍ਰੇਮ ਤੇਰੇ ਕੋਲੋਂ ਵੀ ਬਲੀ ਹੈ।'

"ਇਹ ਗਲ ਯਮ ਨੇ ਸੁਣ ਲਈ ਅਤੇ ਉਸ ਨੇ ਫੁਲਾਂ ਦੀ ਕਮਾਨ ਵਾਲੇ ਕਾਮ ਦੇਵ ਨੂੰ ਆਖਿਆ-

" ‘ਸੁਣਿਆ ਈ! ਵੇਖ ਉਹ ਬੇ-ਸਮਝ ਕਹੀਆਂ ਬੱਚਿਆਂ

੧੧੧