ਸਮੱਗਰੀ 'ਤੇ ਜਾਓ

ਪੰਨਾ:ਰਾਜ ਕੁਮਾਰੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਵੱਰਨ ਸ਼ੀਲਾ


ਰਾਜੇ ਨੇ ਭਗੀਰਥ ਨੂੰ ਕਿਹਾ "ਮਿਤ੍ਰ! ਮੇਰੀ ਪ੍ਰੇਮਿਕਾ ਨੇ ਫਿਰ ਤੇਰੇ ਪ੍ਰਸ਼ਨ ਦਾ ਉਤਰ ਦੇ ਦਿਤਾ ਤੇ ਮੇਰੇ ਚਾਰ ਦਿਨ ਬਰਬਾਦ ਹੋ ਗਏ। ਪ੍ਰੰਤੂ ਮੈਂ ਤੈਨੂੰ ਖਿਮਾ ਕਰਦਾ ਹਾਂ, ਉਸ ਦੀ ਉਸ ਅਨੋਖੀ ਮੁਸਕਾਨ ਦੀ ਖ਼ਾਤਰ।"

ਸਾਰੀ ਰਾਤ ਰਾਜੇ ਨੇ ਉਸ ਦੀ ਤਸਵੀਰ ਵੇਖਦਿਆਂ ਲੰਘਾ ਛਡੀ। ਸਵੇਰ ਵੇਲੇ ਉਹ ਉਠਿਆ। ਸਾਰਾ ਦਿਨ ਭਗੀਰਥ ਨਾਲ ਗਲਾਂ ਬਾਤਾਂ ਕਰਦਿਆਂ ਬਿਤਾਇਆ ਤੇ ਸ਼ਾਮ ਹੁੰਦਿਆਂ ਦੋਵੇਂ ਦਰਬਾਰ ਵਿਚ ਪੁਜੇ। ਰਾਜ ਕੁਮਾਰੀ ਪੀਲੇ ਰੰਗ ਦੀ ਸਾੜ੍ਹੀ ਸਜਾਈ ਮੋਤੀਆਂ ਜਵਾਹਰਾਂ ਨਾਲ ਝਿਲਮਿਲ ਝਿਲਮਿਲ ਕਰਦੀ ਸਿਰ ਤੇ ਤਾਜ ਰਖੀ ਸਿੰਘਾਸਨ ਤੇ ਬਰਾਜਮਾਨ ਸੀ। ਉਸ ਨੇ ਰਾਜੇ ਵਲ ਤਕਿਆ ਤੇ ਨਜ਼ਰਾਂ ਹੇਠਾਂ ਕਰ ਲਈਆਂ। ਰਾਜਾ ਉਸ ਦੀ ਸੁੰਦਰਤਾ ਨਾਲ ਚਕ੍ਰਿਤ ਹੋ ਇਕ ਸੰਦਲੀ ਤੇ ਬੈਠ ਗਿਆ। ਭਗੀਰਥ ਨੇ ਅਗੇ ਵਧ ਕੇ ਆਖਿਆ-

"ਰਾਜ ਕੁਮਾਰੀ ਜੀ! ਇਕ ਰਾਜਾ ਸੀ ਜਿਸ ਨੇ ਇਕ ਹੋਰ ਰਾਜੇ ਨਾਲ ਲੜਾਈ ਸ਼ੁਰੂ ਕੀਤੀ ਹੋਈ ਸੀ। ਉਸ ਦੀ ਫ਼ੌਜ ਵਿਚ ਇਕ ਖਤਰੀ ਸੂਰਮਾ ਸੀ ਜਿਹੜਾ ਕਿ ਇਕੱਲਾ ਹਜ਼ਾਰਾਂ ਦਾ ਟਾਕਰਾ ਕਰਦਾ, ਦੁਸ਼ਮਣਾਂ ਨੂੰ ਮੌਤ ਦੇ ਮੂੰਹ ਸੁਆਉਂਦਾ ਹੋਇਆ, ਥਕ ਗਿਆ ਅਤੇ ਥਕਾਵਟ ਨਾਲ ਚੂਰ ਹੋ ਕੇ ਬੇਹੋਸ਼ ਹੋ ਗਿਆ। ਇਹ ਵੇਖ ਦੁਸ਼ਮਣ ਧੜੇ ਦੇ ਬਹੁਤ ਸਾਰੇ ਬੰਦੇ ਇਕੋ ਵਾਰ ਉਸ ਤੇ

੪੨